• Home »
  • ਖਬਰਾਂ
  • » ਹੁਣ ਫਿਰੋਜ਼ਪੁਰ ‘ਚ ਖਾਲਿਸਤਾਨ ਪੱਖੀ ਨਾਅਰੇ

ਹੁਣ ਫਿਰੋਜ਼ਪੁਰ ‘ਚ ਖਾਲਿਸਤਾਨ ਪੱਖੀ ਨਾਅਰੇ

-ਪੰਜਾਬੀਲੋਕ ਬਿਊਰੋ
ਇਕ ਵਾਰ ਫੇਰ ਖਾਲਿਸਤਾਨੀ ਤੱਤਾਂ ਦੀ ਕਥਿਤ ਸਰਗਰਮੀ ਨੇ ਪੰਜਾਬ ਦੇ ਵੱਖ ਵੱਖ ਹਲਕਿਆਂ ਵਿੱਚ ਤਣਾਅ ਪੈਦਾ ਕੀਤਾ ਹੈ।  ਕਈ ਥਾਵਾਂ ਤੋਂ ਸਿੱਖ ਰੈਫਰੈਂਡਮ 2020 ਦੇ ਪੋਸਟਰ ਲਿਖੇ ਹੋਣ ਤੋਂ ਬਾਅਦ ਕੰਧਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਨਸ਼ਰ ਹੋਏ ਹਨ, ਤਾਜ਼ਾ ਮਾਮਲਾ ਫਿਰੋਜ਼ਪੁਰ ਨਾਲ ਸੰਬੰਧਤ ਹੈ, ਜਿੱਥੇ ਫ਼ਿਰੋਜ਼ਪੁਰ ਦੀਆਂ ਕਈ ਕੰਧਾਂ ‘ਤੇ ‘ਖਾਲਿਸਤਾਨ ਜਿੰਦਾਬਾਦ’,  ‘ਅਸੀਂ ਅੱਤਵਾਦੀ ਨਹੀਂ ਖਾਲਿਸਤਾਨੀ ਹਾਂ’ ਅਤੇ ‘ਅਸੀਂ ਵਖ਼ਤ ਪਾ ਦਿਆਂਗੇ, ਜ਼ਾਲਮ ਸਰਕਾਰਾਂ ਨੂੰ’ ਲਿਖਿਆ ਹੋਇਆ ਹੈ। ਪੁਲੀਸ ਨੇ ਸ਼ਹਿਰ ਦੀਆਂ ਕੁਝ ਕੰਧਾਂ ‘ਤੇ ਲਿਖੀਆਂ ਇਹ ਸਤਰਾਂ ਮਿਟਾ ਦਿੱਤੀਆਂ ਹਨ ਪਰ ਕੁਝ ‘ਤੇ ਅਜੇ ਵੀ ਲਿਖਿਆ ਰਹਿ ਗਿਆ ਹੈ।
ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰ ਦੀ ਕਰਤੂਤ ਜਾਪਦੀ ਹੈ, ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਪਰ ਫੇਰ ਵੀ ਪੁਲੀਸ ਪੜਤਾਲ ਕਰ ਰਹੀ ਹੈ।