• Home »
  • ਖਬਰਾਂ
  • » ਦਿੱਲੀ ਹਾਈਕੋਰਟ ‘ਚ ਬੰਬ ਦੀ ਅਫਵਾਹ

ਦਿੱਲੀ ਹਾਈਕੋਰਟ ‘ਚ ਬੰਬ ਦੀ ਅਫਵਾਹ

-ਪੰਜਾਬੀਲੋਕ ਬਿਊਰੋ
ਅੱਜ ਦਿੱਲੀ ਹਾਈਕੋਰਟ ਕੰਪਲੈਕਸ ਵਿੱਚ ਬੰਬ ਦੀ ਅਫਵਾਹ ਫੈਲਣ ਨਾਲ ਸੁਰੱਖਿਆ ਤੰਤਰ ਨੂੰ ਭਾਜੜ ਪੈ ਗਈ, ਪਲਾਂ ਛਿਣਾਂ ਵਿੱਚ ਸਾਰਾ ਕੰਪਲੈਕਸ ਖਾਲੀ ਕਰਵਾ ਲਿਆ ਗਿਆ, ਫਾਇਰ ਬ੍ਰਿਗੇਡ, ਐਂਬੂਲੈਂਸ ਪੁੱਜਣੀਆਂ ਸ਼ੁਰੂ ਹੋ ਗਈਆਂ, ਚੱਪੇ ਚੱਪੇ ਦੀ ਤਲਾਸ਼ੀ ਲਈ ਗਈ। ਪੁਲਿਸ ਨੂੰ 100 ਨੰਬਰ ‘ਤੇ ਕਿਸੇ ਸ਼ਖਸ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਕੰਪਲੈਕਸ ਵਿੱਚ ਬੰਬ ਫਿੱਟ ਕੀਤਾ ਗਿਆ ਹੈ, ਇਸ ‘ਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਲੋਕਾਂ ਵਿੱਚ ਹਫੜਾ ਦਫੜੀ ਮਚ ਗਈ। ਪ੍ਰਸ਼ਾਸਨ ਵਲੋਂ ਕਿਹਾ ਜਾ ਰਿਹਾ ਹੈ ਕਿ ਸਾਰੀ ਕਾਰਵਾਈ ਪੂਰੀ ਹੋਣ ਮਗਰੋਂ ਹੀ ਇਸ ਮਾਮਲੇ ਵਿੱਚ ਕੁਝ ਕਿਹਾ ਜਾ ਸਕਦਾ ਹੈ।