• Home »
  • ਖਬਰਾਂ
  • » ਵਿਰਸਾ ਵਿਹਾਰ ਸੰਸਕ੍ਰਿਤਕ ਗਤੀਵਿਧੀਆਂ ਲਈ ਪਲੇਟਫਾਰਮ ਹੋਵੇਗਾ-ਡੀ ਸੀ

ਵਿਰਸਾ ਵਿਹਾਰ ਸੰਸਕ੍ਰਿਤਕ ਗਤੀਵਿਧੀਆਂ ਲਈ ਪਲੇਟਫਾਰਮ ਹੋਵੇਗਾ-ਡੀ ਸੀ

-ਪੰਜਾਬੀਲੋਕ ਬਿਊਰੋ
ਵਿਰਸਾ ਵਿਹਾਰ ਵਿਖੇ ਜਲਦੀ ਹੀ ਸੰਸਕ੍ਰਿਤਕ ਗਤੀਵਿਧੀਆਂ ਦੀ ਸ਼ੁਰਆਤ ਕੀਤੀ ਜਾਵੇਗੀ ਤਾਂ ਜੋ ਉਭਰਦੇ ਪ੍ਰਤਿਭਾ ਨੂੰ ਪ੍ਰਦਰਸ਼ਨ ਕਰਨ ਲਈ ਪਲੇਟਫਾਰਮ ਵਜੋਂ ਉਪਲੱਬਧ ਹੋ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਿਲਾ ਸਭਿਆਚਾਰਕ ਅਤੇ ਸਾਖਰਤਾ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਸਕੂਲਾਂ, ਕਾਲਜਾਂ ਨੂੰ ਇਸ ਨਾਲ ਜੋੜਿਆ ਜਾਵੇਗਾ। ਜਿਲਾ ਪ੍ਰਸ਼ਾਸ਼ਨ ਵਲੋਂ ਵੀ ਆਈ.ਏ.ਐਸ, ਆਈ.ਪੀ.ਐਸ, ਅਤੇ ਪੀ.ਸੀ.ਐਸ ਅਧਿਕਾਰੀਆਂ ਨੂੰ ਅਮੰਤਰਿਤ ਕਰਕੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨਾਲ ਤਾਲਮੇਲ ਕਰਕੇ ਆਪਣੇ ਕੰਮਕਾਜੀ ਅਨੁਭਵ ਸਾਂਝਾ ਕਰਨਗੇ ਤਾਂ ਜੋ ਨੌਜਵਾਨ ਆਪਣੀ ਕਾਰਜ ਕੁਸ਼ਲਤਾ ਵਿੱਚ ਸੁਧਾਰ ਕਰਕੇ ਆਪਣੇ ਭਵਿੱਖ ਨੂੰ ਹੋਰ ਵੀ ਉਜਵਲ ਬਣਾ ਸਕਣ। ਇਸ ਮੌਕੇ ਚੰਨੀ ਟੁੱਕਲੀਆਂ ਨੇ ਦੱਸਿਆ ਕਿ ਵਿਰਸਾ ਵਿਹਾਰ ਦੇ ਕੰਮ ਕਾਜ ਅਤੇ  ਸਮਾਗਮਾਂ ਨੂੰ ਆਯੋਜਿਤ ਕਰਨ ਲਈ ਸ਼ਹਿਰ ਦੇ ਰਚਨਾਤਮਿਕ ਵਿਅਕਤੀਆਂ ਨਾਲ ਤਾਲਮੇਲ ਕਰਕੇ ਥੀਏਟਰ, ਲੋਕ ਨਾਚ, ਮਿਊਜਿਕ ਐਂਡ ਡਾਂਸ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਤਾਲਮੇਲ ਕੀਤਾ ਗਿਆ ਹੈ ਅਤੇ ਉਹਨਾਂ ਵਲੋਂ ਪੂਰਨ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਜਿਲਾ ਸਭਿਆਚਾਰਕ ਅਤੇ ਸਾਖਰਤਾ ਗਰੁੱਪਾਂ ਨੂੰ ਆਪਣੀ ਰਿਹਰਸਲ ਮੀਟਿੰਗਾਂ ਅਤੇ ਫੰਕਸ਼ਨ ਕਰਨ ਲਈ ਜਿਲਾ ਸਹਾਇਕ ਕਮਿਸ਼ਨਰ (ਜੀ) ਤੋਂ ਪੂਰਵ ਪ੍ਰਵਾਨਗੀ ਲੈ ਕੇ ਕੇਵਲ 2000 ਰੁਪਏ ਕੰਨਸੈਸ਼ਨ ਚਾਰਜਿਸ ਹੀ ਲਏ ਜਾਣਗੇ। ਇਸ ਮੌਕੇ ਸ੍ਰੀ ਅੰਕਰ ਮਹਿੰਦਰੂ, ਸਹਾਇਕ ਕਮਿਸ਼ਨਰ (ਜੀ), ਸੁਸਾਇਟੀ ਦੇ ਸਕੱਤਰ, ਸ੍ਰੀ ਦੀਪਕ ਜਲੰਧਰੀ, ਸ੍ਰੀ ਅਲੋਕ ਸੌਂਧੀ , ਡਾ. ਇੰਦਰਜੀਤ ਸਿੰਘ, ਐਸ.ਪੀ. ਲੂਥਰਾ, ਮੈਬਰ ਅਤੇ ਇਸ ਤੋਂ ਇਲਾਵਾ Âੈਕਸੀਅਨ ਸ੍ਰੀ ਜਗਨੀਸ ਡੋਗਰਾ, ਸਰਵਰਾਜ ਐਸ.ਡੀ.ਓ ਪੀ.ਡਬਲਯੂ.ਡੀ (ਬੀ ਐਡ ਆਰ), ਰਾਹੁਲ ਕੁਮਾਰ, ਜੇ.ਈ ਪੀ.ਡਬਲਯੂ.ਡੀ (ਬੀ ਐਡ ਆਰ) ਜਲੰਧਰ ਹਾਜ਼ਰ ਸਨ।