• Home »
  • ਖਬਰਾਂ
  • » ਵਿਕਾਸ ਬਰਾਲਾ ਨੇ ਕੁੜੀ ਦਾ ਪਿੱਛਾ ਕਰਨ ਤੋਂ ਪਹਿਲਾਂ ਸ਼ਰਾਬ ਖਰੀਦੀ ਸੀ

ਵਿਕਾਸ ਬਰਾਲਾ ਨੇ ਕੁੜੀ ਦਾ ਪਿੱਛਾ ਕਰਨ ਤੋਂ ਪਹਿਲਾਂ ਸ਼ਰਾਬ ਖਰੀਦੀ ਸੀ

-ਪੰਜਾਬੀਲੋਕ ਬਿਊਰੋ
ਹਰਿਆਣਾ ਬੀਜੇਪੀ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਵਲੋਂ ਵਰਣਿਕਾ ਨਾਲ ਛੇੜਛਾੜ ਤੇ ਪਿੱਛਾ ਕਰਨ ਦੀ ਸਾਰੀ ਵਾਰਦਾਤ ਦੀ ਸੀਸੀਟੀਵੀ ਫੁਟੇਜ਼ ਬਰਾਮਦ ਹੋਈ ਹੈ। ਮੁਲਜ਼ਮ ਵਿਕਾਸ ਬਰਾਲਾ ਨੇ ਅੱਧੀ ਰਾਤ ਨੂੰ ਵਰਣਿਕਾ ਕੁੰਡੂ ਦਾ ਪਿੱਛਾ ਕਰਨ ਤੋਂ ਪਹਿਲਾਂ ਸ਼ਰਾਬ ਖਰੀਦੀ ਸੀ, ਫੁਟੇਜ਼ ਵਿੱਚ ਬਰਾਲਾ ਆਪਣੇ ਦੋਸਤ ਆਸ਼ੀਸ਼ ਕੁਮਾਰ ਨਾਲ ਚੰਡੀਗੜ ਦੇ ਸੈਕਟਰ 9 ਵਿੱਚ ਦੁਕਾਨ ਤੋਂ ਸ਼ਰਾਬ ਖਰੀਦਦਾ ਦਿਖ ਰਿਹਾ ਸੀ। ਇਸ ਨੇ ਪੀੜਤ ਦੇ ਦਾਅਵੇ ਨੂੰ ਮਜ਼ਬੂਤ ਕੀਤਾ ਕਿ ਘਟਨਾ ਵੇਲੇ ਬਰਾਲਾ ਨਸ਼ੇ ‘ਚ ਸੀ। ਚੰਡੀਗੜ ਦੇ ਡੀਜੀਪੀ ਤਜਿੰਦਰ ਲੂਥਰਾ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ ਆਪਣੇ ਖੂਨ ਦਾ ਟੈਸਟ ਕਰਾਉਣ ਤੋਂ ਮਨਾਂ ਕਰ ਦਿੱਤਾ ਸੀ ਜਿਸ ਕਰਕੇ ਪੁਲਿਸ ਨੂੰ ਸ਼ੱਕ ਪਿਆ। ਦੋਵੇਂ ਲਾਅ ਦੇ ਵਿਦਿਆਰਥੀ ਹੋਣ ਕਰਕੇ ਬਚਾਅ ਦੇ ਸਾਰੇ ਦਾਅ ਪੇਚ ਜਾਣਦੇ ਹਨ।