ਮੁਕਾਬਲੇ ‘ਚ ਗੈਂਗਸਟਰ ਗਿਰਫਤਾਰ

ਪੰਜਾਬੀਲੋਕ ਬਿਊਰੋ
ਬੀਤੀ ਰਾਤ ਤਰਨਤਾਰਨ ਜ਼ਿਲੇ ਦੇ ਪਿੰਡ ਧੁੰਨ ਢਾਏ ਵਾਲਾ ਵਿਖੇ ਪੁਲਿਸ ਪਾਰਟੀ ਤੇ ਗੈਂਗਸਟਰਾਂ ਦਰਮਿਆਨ ਦੇਰ ਰਾਤ ਤੱਕ ਮੁਕਾਬਲਾ ਹੋਇਆ, ਜਿਸ ਵਿਚ ਪੁਲਿਸ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਕਈ ਕੇਸਾਂ ਵਿਚ ਲੋੜੀਂਦੇ ਇਕ ਨਾਮੀ ਗੈਂਗਸਟਰ ਗਗਨਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ। ਜਦਕਿ ਇਸ ਦੇ ਤਿੰਨ ਹੋਰ ਸਾਥੀ ਹਨੇਰੇ ਦਾ ਫ਼ਾਇਦਾ ਲੈ ਕੇ ਫ਼ਰਾਰ ਹੋ ਗਏ । ਕਾਬੂ ਕੀਤੇ ਗੈਂਗਸਟਰ ਗਗਨਦੀਪ ਕੋਲੋਂ ਇਕ 12 ਬੋਰ ਦੀ ਦੋਨਾਲੀ ਰਾਈਫ਼ਲ, ਪੰਜ ਜਿੰਦਾ ਕਾਰਤੂਸ ਤੇ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।