• Home »
  • ਖਬਰਾਂ
  • » ਕਰਜ਼ੇ ਨੂੰ ਲੈ ਕੇ ਬੈਂਕਾਂ ਦਾ ਵੀ ਕਪਤਾਨ ਸਰਕਾਰ ਨਾਲ ਪੰਗਾ

ਕਰਜ਼ੇ ਨੂੰ ਲੈ ਕੇ ਬੈਂਕਾਂ ਦਾ ਵੀ ਕਪਤਾਨ ਸਰਕਾਰ ਨਾਲ ਪੰਗਾ

-ਪੰਜਾਬੀਲੋਕ ਬਿਊਰੋ
ਕਰਜ਼ੇ ਦੇ ਮੁੱਦੇ ‘ਤੇ ਕਿਸਾਨ ਹੀ ਨਹੀਂ ਬੈਂਕਾਂ ਵੀ ਕੈਪਟਨ ਸਰਕਾਰ ਨੂੰ ਘੇਰ ਰਹੀਆਂ ਨੇ, ਕਰਜ਼ ਰਿਕਵਰੀ ਰੁਕਣ ਤੋਂ ਪ੍ਰੇਸ਼ਾਨ ਬੈਂਕਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਕਰਜ਼ ਮਾਫੀ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕਰੋ, ਤਾਂ ਜੋ ਸਥਿਤੀ ਸਪੱਸ਼ਟ ਹੋ ਸਕੇ ਕਿ ਕਿੰਨਾ ਕਰਜ਼ਾ ਮਾਫ ਹੈ, ਤੇ ਕਿੰਨਾ ਕਰਜ਼ਾ ਕਿਸਾਨਾਂ ਨੇ ਦੇਣਾ ਹੈ ਕਿੰਨਾ ਸਰਕਾਰ ਨੇ ਦੇਣਾ ਹੈ ਤੇ ਕਦੋਂ ਦੇਣਾ ਹੈ?
ਪ੍ਰਿੰਸੀਪਲ ਸੈਕਟਰੀ ਫਾਈਨਾਂਸ ਪੰਜਾਬ ਅਨਿਰੁਧ ਤਿਵਾੜੀ ਨੇ ਕਿਹਾ ਹੈ ਕਿ ਕਰਜ਼ ਮਾਫੀ ਲਈ ਬਣੀ ਡਾ ਟੀ ਹੱਕ ਦੀ ਅਗਵਾਈ ਵਾਲੀ ਕਮੇਟੀ ਦੀ ਰਿਪੋਰਟ ਆਉਂਦਿਆਂ ਹੀ ਨੋਟੀਫਿਕੇਸ਼ਨ ਜਾਰੀ ਹੋਵੇਗਾ। ਬੈਂਕਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਕਰਜ਼ ਵਸੂਲੀ ਵਾਲੇ ਨੋਟਿਸ ਜਾਰੀ ਰਹਿਣਗੇ। ਕਿਉਂਕਿ ਅਜਿਹਾ ਕਰਨਾ ਆਰ ਬੀ ਆਈ ਦੀ ਗਾਈਡਲਾਈਨਜ਼ ਮੰਨਣ ਦੀ ਮਜਬੂਰੀ ਹੈ।
ਨਬਾਰਡ ਨੇ ਕਿਹਾ ਹੈ ਕਿ ਪਿਛਲੇ 6 ਕ ਮਹੀਨਿਆਂ ਵਿੱਚ ਪੰਜਾਬ ਦਾ ਖੇਤੀਬਾੜੀ ਢਾਂਚਾ ਆਰਥਿਕਤਾ ਵਾਲੀ ਲੀਹ ਤੋਂ ਲਹਿ ਗਿਆ ਹੈ, ਜਦ ਪਿਛਲਾ ਕਰਜ਼ਾ ਨਹੀਂ ਵਸੂਲਿਆ ਜਾਂਦਾ, ਅਗਲਾ ਕਿਵੇਂ ਦੇ ਦੇਈਏ?
ਦੂਜੇ ਪਾਸੇ ਕਿਸਾਨੀ ਕਰਜ਼ੇ ਕਰਕੇ ਖੁਦਕੁਸ਼ੀਆਂ ਦਾ ਰੁਝਾਨ ਜਾਰੀ ਹੈ। ਮਾਨਸਾ ਜ਼ਿਲੇ ਵਿੱਚ ਤਿੰਨ ਕਰਜ਼ਈ ਕਿਸਾਨਾਂ ਨੇ ਜਾਨ ਦੇ ਦਿੱਤੀ। ਸੰਗਤ ਮੰਡੀ ਦੇ ਪੱਕਾ ਕਲਾਂ ਪਿੰਡ ਦੇ 15 ਲੱਖ ਦੇ ਕਰਜ਼ਈ ਸੁਖਦੇਵ ਸਿੰਘ ਦੇ ਘਰ ਕਰਜ਼ਾ ਨਾ ਮੋੜਨ ਕਰਕੇ ਕੁਰਕੀ ਨੋਟਿਸ ਆ ਗਿਆ ਸੀ, ਨੋਟਿਸ ਮਿਲਦਿਆਂ ਸਾਰ ਸੁਖਦੇਵ ਸਿੰਘ ਨੇ ਕੀਟਨਾਸ਼ਕ ਪੀ ਲਿਆ ਤੇ ਜਾਨ ਦੇ ਦਿੱਤੀ, ਉਸ ਕੋਲ ਪੰਜ ਕਨਾਲਾਂ ਜ਼ਮੀਨ ਸੀ, ਦੋ ਕਨਾਲਾਂ ਕਰਜ਼ੇ ਕਰਕੇ ਪਹਿਲਾਂ ਹੀ ਵਿਕ ਚੁੱਕੀ ਸੀ।
ਪਿੰਡ ਗੁਰਥੜੀ ਦੇ ਨੌਜਵਾਨ ਕਿਸਾਨ ਜਸਵੀਰ ਸਿੰਘ ਦੇ ਪਰਿਵਾਰ ਸਿਰ ਬੈਂਕਾਂ ਤੇ ਆੜਤੀਆਂ ਦਾ 12 ਲੱਖ ਦਾ ਕਰਜ਼ਾ ਸੀ, ਫਸਲ ਘੱਟ ਹੋਣ ਕਰਕੇ ਕਿਸ਼ਤਾਂ ਵੀ ਨਹੀਂ ਸੀ ਮੁੜ ਰਹੀਆਂ, ਸਰਕਾਰ ਵਲੋਂ ਵੀ ਕੋਈ ਰਾਹਤ ਨਹੀਂ ਮਿਲੀ, ਪ੍ਰੇਸ਼ਾਨੀ ਦੀ ਆਲਮ ਵਿੱਚ ਜਸਵੀਰ ਸਿੰਘ ਨੇ ਵੀ ਜ਼ਹਿਰ ਨਿਗਲ ਲਿਆ।
ਮੌੜ ਮੰਡੀ ਦੇ ਪਿੰਡ ਰਾਜਗੜ ਕੁੱਬੇ ਪਿੰਡ ਦੇ ਸਿਕੰਦਰ ਸਿੰਘ ਦੀ ਇਕ ਕਨਾਲ ਜ਼ਮੀਨ ਸੀ, ਉਸ ਦੇ ਸਿਰ ਡੂਢ ਲੱਖ ਦਾ ਕਰਜ਼ਾ ਸੀ, ਉਸ ਨੇ ਵੀ ਜ਼ਹਿਰ ਨਿਗਲ ਲਿਆ।