ਚਿੱਟਾ ਦਿਓ.. ਚਿੱਟਾ ਦਿਓ..

-ਪੰਜਾਬੀਲੋਕ ਬਿਊਰੋ
ਪੰਜਾਬ ਹੀ ਨਹੀਂ ਹਰਿਆਣਾ ਵਿੱਚ ਵੀ ਨਸ਼ੇ ਦੀ ਮਾਰ ਹੈ। ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿਚ ਬੀਤੀ ਰਾਤ ਬੇਹੋਸ਼ੀ ਦੀ ਹਾਲਤ ਵਿਚ ਨੌਜਵਾਨ ਮੁੰਡਾ ਕੁੜੀ ਨੂੰ ਦਾਖਲ ਕਰਾਇਆ ਗਿਆ ਸੀ। ਹੋਸ਼ ਆਉਣ ‘ਤੇ ਨਸ਼ੇ ਦੀ ਤੋਟ ਮਹਿਸੂਸ ਕਰਦਿਆਂ ਲੜਕੀ ਨੇ ‘ਚਿੱਟਾ..ਦਿਓ.. ਚਿੱਟਾ.. ਦਿਓ’ ਚੀਕ ਚੀਕ ਕੇ ਹਸਪਤਾਲ ਵਿਚ ਹੰਗਾਮਾ ਸ਼ੁਰੂ ਕਰ ਦਿੱਤਾ। ਉਹ ਕਦੇ ਐਮਰਜੰਸੀ ਵਾਰਡ ਅਤੇ ਕਦੇ ਬਾਹਰ ਗੇਟ ਵੱਲ ਭੱਜ ਰਹੀ ਸੀ। ਉਹ ਵਾਰ ਵਾਰ ਚਿੱਟਾ ਮੰਗ ਰਹੀ ਸੀ ਅਤੇ ਨਸ਼ਾ ਮੰਗਵਾਉਣ ਲਈ ਦਿੱਲੀ ਦੇ ਕਿਸੇ ਨਸ਼ੇ ਦੇ ਸੌਦਾਗਰ ਦਾ ਨਾਂ ਲੈ ਰਹੀ ਸੀ।ਦੱਸਿਆ ਜਾ ਰਿਹਾ ਹੈ ਕਿ ਕੁੜੀ ਅੰਮ੍ਰਿਤਸਰ ਦੀ ਹੈ, ਪਰ ਇਸ ਵਕਤ ਦੋਵੇਂ ਚੰਡੀਗੜ ਰਹਿੰਦੇ ਹਨ।
ਜਦੋਂ ਲੜਕੇ ਦੀ ਜੇਬ ਵਿਚੋਂ ਵੱਖ ਵੱਖ ਤਿੰਨ ਲੋਕਾਂ ਦੇ ਆਧਾਰ ਕਾਰਡ, ਨਸ਼ਾ ਕਰਨ ਲਈ ਵਰਤਿਆ ਗਿਆ 10 ਦਾ ਸੜਿਆ ਹੋਇਆ ਨੋਟ, ਤੰਬਾਕੂ ਅਤੇ ਕੁਝ ਹੋਰ ਦਸਤਾਵੇਜ਼ ਮਿਲੇ ਜੋ ਉਸ ਦੀਆਂ ਸ਼ੱਕੀ ਸਰਗਰਮੀਆਂ ਵੱਲ ਇਸ਼ਾਰਾ ਕਰਦੇ ਹਨ।