• Home »
  • ਖਬਰਾਂ
  • » ਡੇਅਰੀ ਤੋਂ ਘਰ ਜਾ ਰਹੀ ਮਹਿਲਾ ਦੀ ਗੁੱਤ ਕੱਟੀ ਗਈ

ਡੇਅਰੀ ਤੋਂ ਘਰ ਜਾ ਰਹੀ ਮਹਿਲਾ ਦੀ ਗੁੱਤ ਕੱਟੀ ਗਈ

-ਪੰਜਾਬੀਲੋਕ ਬਿਊਰੋ
ਮਾਛੀਵਾੜੇ ਕੋਲ ਪੈਂਦੇ ਪਿੰਡ ਕੜਿਆਣਾ ਖੁਰਦ ਵਿੱਚ ਕੱਲ ਸ਼ਾਮ ਸਾਢੇ ਸੱਤ ਵਜੇ ਡੇਅਰੀ ਤੋਂ ਦੁੱਧ ਲੈ ਕੇ ਘਰ ਜਾ ਰਹੀ ਸਿੱਖ ਪਰਿਵਾਰ ਦੀ ਮਹਿਲਾ ਦੀ ਕਿਸੇ ਨੇ ਗੁੱਤ ਕੱਟ ਦਿੱਤੀ, ਜਦ ਉਕਤ ਮਹਿਲਾ ਦੁੱਧ ਲੈ ਕੇ ਘਰ ਵਾਪਸ ਆਈ ਤਾਂ ਉਸ ਨੇ ਪਰਿਵਾਰ ਨੂੰ ਕਿਹਾ ਕਿ ਉਸ ਨੂੰ ਘਬਰਾਹਟ ਹੋ ਰਹੀ ਹੈ, ਤੇ ਉਹ ਬੇਹੋਸ਼ ਹੋ ਗਈ, ਜਦ ਪਰਿਵਾਰਕ ਜੀਆਂ ਨੇ ਉਸ ਨੂੰ ਮੰਜੇ ‘ਤੇ ਪਾਇਆ ਤਾਂ ਉਸ ਦੇ ਵਾਲ ਹੇਠਾਂ ਡਿੱਗ ਗਏ, ਰੌਲਾ ਪੈ ਗਿਆ ਕਿ ਮਹਿਲਾ ਦੇ ਗੈਬੀ ਸ਼ਕਤੀ ਨੇ ਵਾਲ ਕੱਟ ਦਿੱਤੇ, ਪਰਿਵਾਰ ਇਕ ਬਾਬੇ ਕੋਲ ਮਹਿਲਾ ਨੂੰ ਲੈ ਕੇ ਗਿਆ, ਤੇ ਫਾਂਡਾ ਕਰਵਾਇਆ, ਬਾਬੇ ਨੇ ਘਰ ਦੇ ਬਾਹਰ ਨਿੰਮ, ਨਿੰਬੂ ਤੇ ਮਿਰਚਾਂ ਟੰਗਣ ਲਈ ਕਿਹਾ ਹੈ।