• Home »
  • ਖਬਰਾਂ
  • » ਗੁਜਰਾਤ ‘ਚ ਸਵਾਇਨ ਫਲੂ ਨਾਲ 153 ਮੌਤਾਂ

ਗੁਜਰਾਤ ‘ਚ ਸਵਾਇਨ ਫਲੂ ਨਾਲ 153 ਮੌਤਾਂ

-ਪੰਜਾਬੀਲੋਕ ਬਿਊਰੋ
ਗੁਜਰਾਤ ‘ਚ ਜਾਨਲੇਵਾ ਐਚ-1 ਐਨ-1 ਵਾਇਰਸ ਬਲਕਿ ਸਵਾਈਨ ਫਲੂ ਨਾਲ ਲੋਕਾਂ ਦਾ ਹਾਲ ਬੇਹਾਲ ਹੈ। ਅਹਿਮਦਾਬਾਦ, ਵਡੋਦਰਾ, ਰਾਜਕੋਟ, ਸੌਰਾਸ਼ਟਰ, ਕੱਛ ਸਮੇਤ ਕਈ ਸ਼ਹਿਰਾਂ ‘ਚ ਹਾਹਾਕਾਰ ਮਚੀ ਪਈ ਹੈ। ਅਹਿਮਦਾਬਾਦ ‘ਚ ਸੱਤ ਦਿਨ ‘ਚ 12, ਤਾਂ ਵਡੋਦਰਾ ਅਤੇ ਰਾਜਕੋਟ ‘ਚ 24 ਘੰਟਿਆਂ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ। ਪੂਰੇ ਪ੍ਰਦੇਸ਼ ‘ਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦਾ ਆਂਕੜਾ 153 ਪਹੁੰਚ ਗਿਆ ਹੈ। 1000 ਤੋਂ ਵੱਧ ਮਰੀਜ਼ ਹਸਪਤਾਲ ‘ਚ ਇਲਾਜ ਕਰਵਾ ਰਹੇ ਹਨ।
ਸੂਬੇ ਦੇ ਸਿਹਤ ਮੰਤਰੀ ਸ਼ੰਕਰ ਚੌਧਰੀ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਡੋਰ-ਟੂ ਡੋਰ ਸਰਵੇਖਣ ਕਰਨ ਦੇ ਆਦੇਸ਼ ਦਿੱਤੇ ਹਨ।