• Home »
  • ਖਬਰਾਂ
  • » ਗੁਰਬਤ ਮਾਰਿਆਂ ਦੀ ਕਣਕ ‘ਚ ਵੀ ਘਪਲਾ

ਗੁਰਬਤ ਮਾਰਿਆਂ ਦੀ ਕਣਕ ‘ਚ ਵੀ ਘਪਲਾ

-ਪੰਜਾਬੀਲੋਕ ਬਿਊਰੋ
ਐਚ ਐਸ ਫੂਲਕਾ ਨੇ 127 ਕਰੋੜ ਦੇ ਨਵੇਂ ਅਨਾਜ ਘੁਟਾਲੇ ਦਾ ਖੁਲਾਸਾ ਕੀਤਾ ਹੈ। ਚੰਡੀਗੜ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਫੂਲਕਾ ਨੇ ਕਿਹਾ ਕਿ ਗ਼ਰੀਬਾਂ ਨੂੰ ਸਸਤੇ ਭਾਅ ‘ਤੇ ਵੇਚੀ ਜਾਣ ਵਾਲੀ ਕਣਕ ਦੀ ਹਰ ਬੋਰੀ ਵਿੱਚੋਂ 3 ਕਿੱਲੋ ਕਣਕ ਕੱਢਣ ਤੋਂ ਬਾਅਦ ਬੋਰੀ ਦਾ ਵਜ਼ਨ ਪੂਰਾ ਕਰ ਕੇ ਗੁਦਾਮ ਪਹੁੰਚਾ ਦਿੱਤਾ ਜਾਂਦਾ ਹੈ। ਵਿਧਾਇਕ ਦਾ ਕਹਿਣਾ ਹੈ ਕਿ 1.42 ਕਰੋੜ ਲਾਭਪਾਤਰੀਆਂ ਦੀ ਲਗਭਗ 6 ਕਿੱਲੋ ਕਣਕ ਹਰ ਸਾਲ ਚੋਰੀ ਕਰ ਲਈ ਜਾਂਦੀ ਸੀ, ਜਿਸ ਦੀ ਕੀਮਤ 127 ਕਰੋੜ ਬਣਦੀ ਹੈ।
ਫੂਲਕਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸਾਰੇ ਗੁਦਾਮਾਂ ਦੀ ਫੌਰਨ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ