• Home »
  • ਖਬਰਾਂ
  • » ਕਸ਼ਮੀਰ ‘ਚ ਔਰਤਾਂ ਨੇ ਵੀ ਚੁੱਕੇ ਹਥਿਆਰ

ਕਸ਼ਮੀਰ ‘ਚ ਔਰਤਾਂ ਨੇ ਵੀ ਚੁੱਕੇ ਹਥਿਆਰ

-ਪੰਜਾਬੀਲੋਕ ਬਿਊਰੋ
ਸੁਲਘ ਰਹੀ ਵਾਦੀ ਕਸ਼ਮੀਰ ਵਿੱਚ ਸੁਰੱਖਿਆ ਤੰਤਰ ਲਈ ਵੱਡੀ ਸਿਰਦਰਦੀ ਖੜੀ ਹੋ ਗਈ ਹੈ ਕਿ ਇਥੇ  ਔਰਤਾਂ ਵੀ ਹਥਿਆਰਬੰਦ ਬਗਾਵਤ ਵਿੱਚ ਸ਼ਾਮਲ ਹੋਣ ਲੱਗੀਆਂ ਹਨ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਚੀਫ਼ ਬਗ਼ਦਾਦੀ ਜਦੋਂ ਮਰਨ ਲੱਗਿਆ ਤਾਂ ਉਸ ਨੇ ਔਰਤਾਂ ਰਾਹੀਂ ਇਰਾਕੀ ਫੌਜ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਹੋ ਹਾਲਾਤ ਘਾਟੀ ਵਿੱਚ ਸਰਗਰਮ ਪਾਕਿਸਤਾਨ ਸਮਰਥਕ ਅੱਤਵਾਦੀ ਸੰਗਠਨਾਂ ਦੇ ਹਨ। ਹਿਜਬੁਲ ਮੁਜਾਹਿਦੀਨ ਵਰਗੇ ਅੱਤਵਾਦੀ ਸੰਗਠਨ ਹੁਣ ਆਪਣੇ ਵਿੱਚ ਔਰਤਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਨ। ਹਿਜਬੁਲ ਦਾ ਟਾਪ ਕਮਾਂਡਰ ਅਲਤਾਫ ਡਾਰ ਉਰਫ ਕਚਰੂ ਵਲੋਂ ਔਰਤਾਂ ਨੂੰ ਏ ਕੇ 47 ਦੀ ਸਿਖਲਾਈ ਦਿੰਦੇ ਦੀ  ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਜੋ ਔਰਤਾਂ ਬੰਦੂਕਾਂ ਮੋਢੇ ‘ਤੇ ਟੰਗਣਾ ਨਹੀਂ ਜਾਣਦੀਆਂ, ਉਹਨਾਂ ਨੂੰ ਅਜਿਹਾ ਕਰਨਾ ਸਿਖਾਇਆ ਜਾ ਰਿਹਾ ਹੈ। ਫੌਜ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਹਿਜਬੁਲ ਮੁਜਾਹਿਦੀਨ ਦਾ ਮਕਸਦ ਔਰਤਾਂ ਨੂੰ ਆਪਣੇ ਨਾਲ ਜੋੜਨਾ ਹੈ। ਹੁਣ ਸਵਾਲ ਇਹ ਹੈ ਕਿ ਅੱਤਵਾਦੀਆਂ ਨੂੰ ਔਰਤਾਂ ਦੀ ਜ਼ਰੂਰਤ ਕਿਉਂ ਪਈ? ਕੀ ਇਹ ਦੇਸ਼ ਵਿੱਚ ਦਹਿਸ਼ਤ ਦੀ ਕੋਈ ਨਵੀਂ ਸਾਜਿਸ਼ ਹੈ? ਹਾਲ ਹੀ ਵਿੱਚ ਜੰਮੂ-ਕਸ਼ਮੀਰ ਵਿੱਚ ਮਾਰੇ ਗਏ ਅੱਤਵਾਦੀ ਯਾਵਰ ਨਿਸਾਰ ਦਾ ਜਨਾਜ਼ਾ ਕੱਢਿਆ ਗਿਆ। ਯਾਵਰ ਨੇ ਦਸ ਦਿਨ ਪਹਿਲਾਂ ਹੀ ਦਹਿਸ਼ਤ ਦਾ ਰਾਹ ਚੁਣਿਆ ਸੀ ਪਰ ਉਸ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ। ਦਹਿਸ਼ਤ ਦੀ ਇਸ ਰਣਨੀਤੀ ਤਹਿਤ ਇਸ ਜਨਾਜ਼ੇ ਵਿੱਚ ਵੀ ਖ਼ੂਬ ਹੰਗਾਮਾ ਹੋਇਆ। ਇਸ ਵਿੱਚ ਨੌਜਵਾਨਾਂ ਦੇ ਨਾਲ-ਨਾਲ ਔਰਤਾਂ ਵੀ ਸ਼ਾਮਲ ਹੋਈਆਂ। ਪਰ ਸੁਰੱਖਿਆ ਤੰਤਰ ਸ਼ਾਂਤ ਰਿਹਾ।