• Home »
  • ਖਬਰਾਂ
  • » 700 ਕਰੋੜ ਅਨਾਜ ਘੋਟਾਲੇ ਦੀ ਕਾਂਗਰਸ ਸਰਕਾਰ ਕਰਾਊ ਜਾਂਚ

700 ਕਰੋੜ ਅਨਾਜ ਘੋਟਾਲੇ ਦੀ ਕਾਂਗਰਸ ਸਰਕਾਰ ਕਰਾਊ ਜਾਂਚ

-ਪੰਜਾਬੀਲੋਕ ਬਿਊਰੋ
ਪਿਛਲੀ ਬਾਦਲ ਸਰਕਾਰ ਵੇਲੇ ਪੰਜਾਬ ਵਿੱਚ ਸੈਂਕੜੇ ਕਰੋੜਾਂ ਦਾ ਅਨਾਜ ਸਾਂਭਣ ਖੁਣੋਂ ਬਰਬਾਦ ਹੋ ਗਿਆ। ਕੈਗ ਦੀ ਤਾਜ਼ਾ ਰਿਪੋਰਟ ਮੁਤਾਬਕ ਮਾਰਚ 2016 ਤੱਕ ਪੰਜਾਬ ‘ਚ 700 ਕਰੋੜ ਦਾ ਅਨਾਜ ਖਰਾਬ ਹੋਇਆ, ਇਸੇ ਮਾਮਲੇ ‘ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਸਖਤ ਰੁਖ ਹੈ, ਮਨਪ੍ਰੀਤ ਨੇ ਆਡਿਟ ਰਾਹੀਂ ਇਸ ਖਰਾਬ ਹੋਈ ਕਣਕ ‘ਤੇ ਕਈ ਹਜ਼ਾਰ ਕਰੋੜ ਦੇ ਅਨਾਜ ਘੁਟਾਲੇ ਦਾ ਪਰਦਾਫਾਸ਼ ਕਰਨ ਦੀ ਗੱਲ ਕਹੀ ਹੈ। ਦੂਜੇ ਪਾਸੇ ਸਾਬਕਾ ਸੀ ਐਮ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਵਿੱਚ ਕੇਂਦਰੀ ਖਰੀਦ ਏਜੰਸੀਆਂ ਨੂੰ ਜ਼ਿਮੇਵਾਰ ਹੋਣ ਦੀ ਗੱਲ ਆਖੀ ਹੈ।