ਰਾਹੁਲ ਦੀ ਗੱਡੀ ‘ਤੇ ਪਥਰਾਅ

-ਪੰਜਾਬੀਲੋਕ ਬਿਊਰੋ
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਰਾਜਸਥਾਨ ਤੇ ਗੁਜਰਾਤ ਦੇ ਹੜਪੀੜਤਾਂ ਨਾਲ ਮੁਲਾਕਾਤ ਕਰਨ ਗਏ। ਜਦ ਉਹ ਗੁਜਰਾਤ ਦੇ ਬਨਾਸਕਾਂਠਾ ਪੁੱਜੇ, ਉਹਨਾਂ ਦੀ ਗੱਡੀ ‘ਤੇ ਪੱਥਰ ਸੁੱਟੇ ਗਏ, ਸ਼ੀਸ਼ੇ ਟੁੱਟ ਗਏ, ਪਰ ਰਾਹੁਲ ਦਾ ਸੱਟ ਫੇਟ ਤੋਂ ਬਚਾਅ ਰਿਹਾ। ਪਹਿਲਾਂ ਰਾਜਸਥਾਨ ਵਿਚ ਹੜ ਪੀੜਤਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਬੇਸ਼ੱਕ ਪੀੜਤਾਂ ਦਾ ਸਾਥ ਨਹੀਂ ਦੇ ਰਹੀ ਪਰ ਕਾਂਗਰਸ ਉਹਨਾਂ ਦੇ ਨਾਲ ਖੜੀ ਹੈ। ਲੰਘੇ ਦਿਨ ਰਾਹੁਲ ਗਾਂਧੀ ਅਸਮ ‘ਚ ਵੀ ਹੜ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ ਸੀ ਤੇ ਪੀੜਤਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਸਨ।