• Home »
  • ਖਬਰਾਂ
  • » ਸਰਕਾਰੀ ਕਾਲਜ ਦੀ ਮੰਗ ਨੂੰ ਲੈ ਕੇ ਕੁੜੀਆਂ ਵਲੋਂ ਭੁੱਖ ਹੜਤਾਲ

ਸਰਕਾਰੀ ਕਾਲਜ ਦੀ ਮੰਗ ਨੂੰ ਲੈ ਕੇ ਕੁੜੀਆਂ ਵਲੋਂ ਭੁੱਖ ਹੜਤਾਲ

-ਪੰਜਾਬੀਲੋਕ ਬਿਊਰੋ
ਕੁੜੀਆਂ ਲਈ  ਸਰਕਾਰੀ ਕਾਲਜ ਦੀ ਮੰਗ ਨੂੰ ਲੈ ਕੇ ਜਲੰਧਰ ਦੇ ਬੂਟਾ ਮੰਡੀ ਇਲਾਕੇ ਵਿੱਚ ਪੰਜ ਵਿਦਿਆਰਥਣਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕੁੜੀਆਂ ਸ਼ਹਿਰ ਦੇ ਵਿਚਕਾਰ ਬਣੇ ਡਾਕਟਰ ਬੀ.ਆਰ. ਅੰਬੇਡਕਰ ਚੌਕ ‘ਚ ਭੁੱਖ ਹੜਤਾਲ ‘ਤੇ ਬੈਠ ਗਈਆਂ। ਜਿਸ ਇਲਾਕੇ ‘ਚ ਕਾਲਜ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਜ਼ਿਆਦਾਤਰ ਦਲਿਤ ਆਬਾਦੀ ਰਹਿੰਦੀ ਹੈ। ਕੁੜੀਆਂ ਦਾ ਕਹਿਣਾ ਹੈ ਕਿ ਮਹਿੰਗੀ ਪ੍ਰਾਈਵੇਟ ਸਿੱਖਿਆ ਕਾਰਨ ਉਹ ਅੱਗੇ ਪੜਾਈ ਨਹੀਂ ਕਰ ਸਕਦੀਆਂ। ਉਨਾਂ ਦੱਸਿਆ ਕਿ ਇਹ ਸੰਘਰਸ਼ ਜਾਰੀ ਰਹੇਗਾ। ਕੱਲ ਹੋਰ ਕੁੜੀਆਂ ਭੁੱਖ ਹੜਤਾਲ ‘ਤੇ ਬੈਠਣਗੀਆਂ। ਇਹ ਵੀ ਪਤਾ ਲੱਗਾ ਹੈ ਕਿ ਇਲਾਕਾ ਨਿਵਾਸੀ ਜਿੱਥੇ ਕਾਲਜ ਬਣਾਉਣ ਦੀ ਮੰਗ ਕਰ ਰਹੇ ਹਨ, ਉੱਥੇ ਸਰਕਾਰ ਸਬਜ਼ੀ ਮੰਡੀ ਬਣਾਉਣਾ ਚਾਹੁੰਦੀ ਹੈ। ਭੁੱਖ ਹੜਤਾਲ ਤੋਂ ਪਹਿਲਾਂ ਵਿਧਾਇਕ ਪਰਗਟ ਸਿੰਘ, ਸੁਸ਼ੀਲ ਰਿੰਕੂ, ਰਜਿੰਦਰ ਬੇਰੀ ਤੇ ਐਮਪੀ ਚੌਧਰੀ ਸੰਤੋਖ ਸਿੰਘ ਵੀ ਕਾਲਜ ਬਨਵਾਉਣ ਦਾ ਵਾਅਦਾ ਕਰ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬੂਟਾ ਮੰਡੀ ਇਲਾਕੇ ਵਿੱਚ ਕਾਲਜ ਬਣਾਉਣ ਦਾ ਵਾਅਦਾ ਕਰ ਚੁੱਕੇ ਹਨ। ਪਰ ਕਿਸੇ ਨੇ ਵੀ ਵੋਟਾਂ ਤੋਂ ਬਾਅਦ ਇਸ ਕੀਤੇ ਵਾਅਦੇ ‘ਤੇ ਫੁੱਲ ਨਹੀਂ ਚਾੜੇ, ਜਿਸ ਕਰਕੇ ਧੀਆਂ ਨੇ ਸੰਘਰਸ਼ ਦਾ ਰਾਹ ਫੜ ਲਿਆ ਹੈ।