• Home »
  • ਖਬਰਾਂ
  • » ਦਿੱਲੀ ਹਵਾਈ ਅੱਡੇ ‘ਤੇ ਬੰਬ ਦੀ ਅਫਵਾਹ

ਦਿੱਲੀ ਹਵਾਈ ਅੱਡੇ ‘ਤੇ ਬੰਬ ਦੀ ਅਫਵਾਹ

-ਪੰਜਾਬੀਲੋਕ ਬਿਊਰੋ
ਅੱਜ ਦਿੱਲੀ ਹਵਾਈ ਅੱਡੇ ਦੇ ਕਾਰਗੋ ਟਰਮੀਨਲ ‘ਚ ਇਕ ਸ਼ੱਕੀ ਵਸਤੂ ਮਿਲਣ ਤੋਂ ਬਾਅਦ ਬੰਬ ਹੋਣ ਦੀ ਅਫਵਾਹ ਫੈਲ ਗਈ, ਸੂਚਨਾ ਮਿਲਣ ‘ਤੇ ਬੰਬ ਵਿਰੋਧੀ ਦਸਤੇ ਤੇ ਖੋਜੀ ਕੁੱਤਿਆਂ ਦੀ ਟੀਮ ਇੱਥੇ ਪਹੁੰਚੀ। ਤਲਾਸ਼ੀ ਲਈ ਗਈ, ਜਾਂਚ ‘ਤੇ ਪਤਾ ਲੱਗਿਆ ਕਿ ਸ਼ੱਕੀ ਵਸਤੂ ਮਰੂਤੀ ਕੰਪਨੀ ਦੇ ਕੁਝ ਪੁਰਜੇ ਸਨ, ਜਾਂਚ ਪੜਤਾਲ ਮੁਕੰਮਲ ਕਰਨ ਮਗਰੋਂ ਹਵਾਈ ਅੱਡੇ ਨੂੰ ਸੁਰੱਖਿਅਤ ਐਲਾਨ ਦਿੱਤਾ ਗਿਆ।