• Home »
  • ਖਬਰਾਂ
  • » ਭਾਰਤ ਨੇ ਪਾਕਿ ਨੂੰ ਦੁਜਾਨਾ ਦੀ ਲਾਸ਼ ਲਿਜਾਣ ਲਈ ਕਿਹਾ

ਭਾਰਤ ਨੇ ਪਾਕਿ ਨੂੰ ਦੁਜਾਨਾ ਦੀ ਲਾਸ਼ ਲਿਜਾਣ ਲਈ ਕਿਹਾ

-ਪੰਜਾਬੀਲੋਕ ਬਿਊਰੋ
ਲੰਘੇ ਦਿਨ ਜੰਮੂ ਕਸ਼ਮੀਰ ਵਿੱਚ ਲਸ਼ਕਰ ਦੇ ਕਮਾਂਡਰ ਅਬੂ ਦੁਜਾਨਾ ਤੇ ਉਸ ਦੇ ਇਕ ਸਾਥੀ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ, ਜੰਮੂ-ਕਸ਼ਮੀਰ ਦੀ ਪੁਲਿਸ ਨੇ ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨ ਨਾਲ ਸੰਪਰਕ ਕਰਕੇ ਉਨਾਂ ਨੂੰ ਅੱਬੂ ਦੁਜਾਨਾ ਦੀ ਲਾਸ਼ ਪਾਕਿਸਤਾਨ ਲੈ ਕੇ ਜਾਣ ਲਈ ਕਿਹਾ ਹੈ। ਬੀਤੇ ਦਿਨ ਸੁਰੱਖਿਆ ਬਲਾਂ ਨੇ ਅੱਬੂ ਦੁਜਾਨਾ ਨੂੰ ਮਾਰ ਸੁੱਟਿਆ ਸੀ। 27 ਸਾਲ ‘ਚ ਪਹਿਲੀ ਵਾਰ ਜੰਮੂ-ਕਸ਼ਮੀਰ ਪੁਲਿਸ ਨੇ ਅਜਿਹੇ ਮਾਮਲੇ ‘ਚ ਪਾਕਿਸਤਾਨ ਕਮਿਸ਼ਨ ਨਾਲ ਸੰਪਰਕ ਕੀਤਾ ਹੋਵੇ। ਇਸ ਤੋਂ ਪਹਿਲਾ ਪਾਕਿਸਤਾਨੀ ਅੱਤਵਾਦੀ ਦੀਆਂ ਲਾਸ਼ਾਂ ਨੂੰ ਕਸ਼ਮੀਰ ‘ਚ ਦਫਨਾ ਦਿੱਤਾ ਜਾਂਦਾ ਹੈ। ਓਧਰ ਪਾਕਿਸਤਾਨ ਹਾਈ ਕਮਿਸ਼ਨ ਨੇ ਦੁਜਾਨਾ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ।ਵਾਦੀ ਵਿੱਚ ਉਸ ਦੀ ਮੌਤ ਮਗਰੋਂ ਪੱਸਰਿਆ ਤਣਾਅ ਅੱਜ ਵੀ ਕਾਇਮ ਰਿਹਾ।