• Home »
  • ਖਬਰਾਂ
  • » ਆਰ ਐਸ ਐਸ ਦੇ ਦਫਤਰ ‘ਤੇ ਪੈਟਰੋਲ ਬੰਬ ਸੁੱਟਿਆ

ਆਰ ਐਸ ਐਸ ਦੇ ਦਫਤਰ ‘ਤੇ ਪੈਟਰੋਲ ਬੰਬ ਸੁੱਟਿਆ

-ਪੰਜਾਬੀਲੋਕ ਬਿਊਰੋ
ਕੇਰਲ ਦੇ ਕੋਟਾਯਮ ਵਿਚ ਉਸ ਵਕਤ ਤਣਾਅ ਪੱਸਰ ਗਿਆ ਜਦ ਆਰ ਐਸ ਐਸ ਦੇ ਦਫ਼ਤਰ ‘ਤੇ ਪੈਟਰੋਲ ਬੰਬ ਸੁੱਟਿਆ ਗਿਆ ਅਤੇ ਸੀ ਪੀ ਆਈ (ਐਮ) ਦੇ ਟਰੇਡ ਯੂਨੀਅਨ ਵਿੰਗ ਸੀ ਆਈ ਟੀ ਯੂ ਦੇ ਦਫ਼ਤਰ ‘ਤੇ ਪਥਰਾਅ ਕੀਤਾ ਗਿਆ। ਭਾਜਪਾ ਦੀ ਜ਼ਿਲਾ ਇਕਾਈ ਨੇ ਦੋਸ਼ ਲਗਾਇਆ ਕਿ ਸੀ ਪੀ ਆਈ (ਐਮ) ਦੇ ਵਰਕਰਾਂ ਨੇ ਆਰ ਐਸ ਐਸ ਦੇ ਜ਼ਿਲਾ ਦਫ਼ਤਰ ‘ਤੇ ਪੈਟਰੋਲ ਬੰਬ ਸੁੱਟਿਆ ਜਿਸ ਕਾਰਨ ਇਮਾਰਤ ਨੂੰ ਕਾਫ਼ੀ ਨੁਕਸਾਨ ਹੋਇਆ। ਉਨਾਂ ਪੁਲਿਸ ‘ਤੇ ਦੋਸ਼ ਲਗਾਇਆ ਕਿ ਪੁਲਿਸ ਇਲਾਕੇ ਵਿਚ ਭਾਜਪਾ-ਆਰ ਐਸ ਐਸ ਦੇ ਦਫ਼ਤਰਾਂ ਨੂੰ ਬਣਦੀ ਸੁਰੱਖਿਆ ਮੁਹੱਈਆ ਕਰਾਉਣ ਲਈ ਕਦਮ ਨਹੀਂ ਚੁੱਕ ਰਹੀ। ਇਸ ਦੌਰਾਨ ਸੀ ਆਈ ਟੀ ਯੂ ਦੇ ਦਫ਼ਤਰ ‘ਤੇ ਪਥਰਾਅ ਕੀਤਾ ਗਿਆ ਜਿਸ ਕਾਰਨ ਦਫ਼ਤਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਹਮਲਾ ਇਕ ਗੈਂਗ ਦੇ ਪੰਜ ਵਿਅਕਤੀਆਂ ਨੇ ਕੀਤਾ ਜੋ ਤਿੰਨ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਸਵੇਰੇ ਢਾਈ ਵਜੇ ਦਫ਼ਤਰ ਦੇ ਨੇੜੇ ਪੁੱਜੇ ਸਨ। ਕੇਰਲ ਵਿਚ ਹੋਈ ਹਿੰਸਾ ਅਤੇ ਆਰ ਐਸ ਐਸ ਦੇ ਇਕ ਕਾਰਕੁੰਨ ਦੀ ਹੱਤਿਆ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਸੂਬੇ ਵਿਚ ਭਾਜਪਾ-ਆਰ ਐਸ ਐਸ ਦੇ ਨੇਤਾਵਾਂ ਨਾਲ ਬੈਠਕ ਕੀਤੀ। ਬੈਠਕ ਵਿਚ ਹਿੰਸਾ ਬੰਦ ਕਰ ਕੇ ਸ਼ਾਂਤੀ ਬਣਾਉਣ ਦੀ ਪਹਿਲ ਨੂੰ ਸਮਰਥਨ ਦੇਣ ‘ਤੇ ਸਹਿਮਤੀ ਬਣੀ। ਇਸ ਬੈਠਕ ਵਿਚ 6 ਅਗਸਤ ਨੂੰ ਇਕ ਸਰਬ-ਪਾਰਟੀ ਮੀਟਿੰਗ ਸੱਦੇ ਜਾਣ ਦਾ ਵੀ ਫ਼ੈਸਲਾ ਹੋਇਆ। ਸੂਬੇ ਦੇ ਕਈ ਹਿੱਸਿਆਂ ਵਿਚ ਹਿੰਸਾ ਦੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਉਨਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਆਪਣੇ ਕਾਰਕੁੰਨਾਂ ਨੂੰ ਹਿੰਸਾ ਰੋਕਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਵਿਜਯਨ ਨੇ ਕਿਹਾ ਕਿ ਉਨਾਂ ਨੂੰ ਸੂਬੇ ਵਿਚ ਸ਼ਾਂਤੀ ਦੀ ਲੋੜ ਹੈ।

Tags: