• Home »
  • ਖਬਰਾਂ
  • » ਲਸ਼ਕਰ ਕਮਾਂਡਰ ਦੁਜਾਣਾ ਦੀ ਮੌਤ ਮਗਰੋਂ ਵਾਦੀ ‘ਚ ਤਣਾਅ

ਲਸ਼ਕਰ ਕਮਾਂਡਰ ਦੁਜਾਣਾ ਦੀ ਮੌਤ ਮਗਰੋਂ ਵਾਦੀ ‘ਚ ਤਣਾਅ

-ਪੰਜਾਬੀਲੋਕ ਬਿਊਰੋ
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਕਾਕਾਪੋਰਾ ‘ਚ ਸੁਰੱਖਿਆ ਫੋਰਸ ਨੇ ਲਸ਼ਕਰ ਦੇ ਕਮਾਂਡਰ ਅਬੂ ਦੁਜਾਣਾ ਨੂੰ ਉਸ ਦੇ ਸਾਥੀ ਸਮੇਤ ਮਾਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਤੀਸਰਾ ਅੱਤਵਾਦੀ ਵੀ ਲੁਕਿਆ ਹੋਇਆ ਹੈ। ਸੁਰੱਖਿਆ ਫੋਰਸ ਵੱਲੋਂ ਚੱਪੇ ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ।
ਪਰ ਨਾਲ ਹੀ ਇਹ ਵੀ ਖਬਰ ਆ ਰਹੀ ਹੈ ਕਿ ਅੱਬੂ ਦੁਜਾਣਾ ਦੀ ਹੱਤਿਆ ਖਿਲਾਫ ਰੋਸ ਸ਼ੁਰੂ ਹੋ ਗਿਆ ਹੈ। ਇਸ ਮੁਕਾਬਲੇ ਮਗਰੋਂ ਆਮ ਲੋਕ ਸੜਕਾਂ ‘ਤੇ ਉੱਤਰ ਆਏ, ਆਮ ਲੋਕ ਅੱਬੂ ਨੂੰ ਬੇਕਸੂਰ ਨਾਗਰਿਕ ਦੱਸ ਰਹੇ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਹਾਲਾਤ ਨੂੰ ਕਾਬੂ ਰੱਖਣ ਲਈ ਸੁਰੱਖਿਆ ਬਲਾਂ ਨੂੰ ਗੋਲ਼ੀ ਚਲਾਉਣੀ ਪਈ। ਫਾਇਰਿੰਗ ਵਿੱਚ ਇੱਕ ਨੌਜਵਾਨ ਜਖਮੀ ਵੀ ਹੋ ਗਿਆ। ਤਣਾਅ ਦੇ ਚੱਲਦਿਆਂ ਸਾਰੇ ਸਕੂਲ ਕਾਲਜ ਬੰਦ ਕਰਵਾ ਦਿੱਤੇ ਗਏ। ਪਰ  ਡੀ.ਜੀ.ਪੀ. ਨੇ ਕਿਹਾ ਕਿ ਵਾਦੀ ਦੀ ਹਾਲਤ ਵਿੱਚ ਸੁਧਾਰ ਹੈ। ਫੌਜ ਦਾ ਦਾਅਵਾ ਹੈ ਕਿ ਅਬੂ ਦੁਜਾਣਾ, ਜੋ ਏ ਕੇਟਾਗਰੀ ਦਾ ਅੱਤਵਾਦੀ ਸੀ, ਉਸ ਦੇ ਮਰਨ ਨਾਲ ਵਾਦੀ ਦੇ ਹਲਾਤ ਵਿੱਚ ਹੋਰ ਸੁਧਾਰ ਆਵੇਗਾ। ਇਸ ਸਾਲ ਹੁਣ ਤੱਕ 112 ਅੱਤਵਾਦੀਆਂ ਦਾ ਖਾਤਮਾ ਹੋ ਗਿਆ ਹੈ।