• Home »
  • ਖਬਰਾਂ
  • » ਗਊ ਰੱਖਿਅਕਾਂ ਨੂੰ ਪੀ ਐਮ ਮੋਦੀ ਦੀ ਇਕ ਵਾਰ ਫੇਰ ਘੂਰੀ

ਗਊ ਰੱਖਿਅਕਾਂ ਨੂੰ ਪੀ ਐਮ ਮੋਦੀ ਦੀ ਇਕ ਵਾਰ ਫੇਰ ਘੂਰੀ

-ਪੰਜਾਬੀਲੋਕ ਬਿਊਰੋ
ਪੀ ਐਮ ਮੋਦੀ ਨੇ ਇਕ ਵਾਰ ਫੇਰ ਗਊ ਰੱਖਿਅਕਾਂ ਨੂੰ ਵਰਜਿਆ ਹੈ। ਮੌਨਸੂਨ ਸੈਸ਼ਨ ਤੋਂ ਪਹਿਲਾਂ ਬੁਲਾਈ ਸਰਬ ਪਾਰਟੀ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗਊ ਰੱਖਿਆ ਦੇ ਨਾਂਅ ‘ਤੇ ਕਾਨੂੰਨ ਨੂੰ ਹੱਥ ‘ਚ ਲੈਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਸ੍ਰੀ ਮੋਦੀ ਨੇ ਕਿਹਾ ਕਿ ਇਸ ਨੂੰ ਸਰਕਾਰ ਬਿਲਕੁੱਲ ਵੀ ਸਹਿਣ ਨਹੀਂ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਸ੍ਰੀ ਮੋਦੀ ਦਾ ਇਸ਼ਾਰਾ ਹਾਲ ਹੀ ‘ਚ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨਾਂ ਦੇ ਪਰਿਵਾਰ ‘ਤੇ ਹੋਈ ਕਾਰਵਾਈ ਵੱਲ ਸੀ।
ਬੈਠਕ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰੀ ਆਨੰਤ ਕੁਮਾਰ ਨੇ ਦੱਸਿਆ ਕਿ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਊ ਰੱਖਿਆ ਦੇ ਨਾਂਅ ‘ਤੇ ਜੋ ਹਿੰਸਾ ਕਰ ਰਹੇ ਹਨ, ਉਨਾ ਂਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕੁਮਾਰ ਅਨੁਸਾਰ ਸ੍ਰੀ ਮੋਦੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ ਰਾਜ ਸਰਕਾਰਾਂ ਦੀ ਅਹਿਮ ਜ਼ਿੰਮੇਵਾਰੀ ਹੈ ਅਤੇ ਗਊ ਰੱਖਿਆ ਦੇ ਨਾਂਅ ‘ਤੇ ਗੁੰਡਾਗਰਦੀ ਅਤੇ ਹਿੰਸਾ ਕਰਨ ਵਾਲਿਆਂ ਖਿਲਾਫ਼ ਸੂਬਾ ਸਰਕਾਰਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਇਸ ਬਾਰੇ ਇਕ ਅਡਵਾਇਜ਼ਰੀ ਵੀ ਸਾਰਿਆਂ ਸੂਬਿਆਂ ਨੂੰ ਭੇਜੀ ਜਾ ਚੁੱਕੀ ਹੈ। ਮੋਦੀ ਨੇ ਕਿਹਾ ਕਿ ਜੋ ਇਸ ਤਰਾਂ ਦੀਆਂ ਹਰਕਤਾਂ ਕਰ ਰਹੇ ਹਨ, ਉਨਾਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਾਰੀਆਂ ਪਾਰਟੀਆਂ ਨੂੰ ਮਿਲ ਕੇ ਇਸ ਨੂੰ ਸਮਾਪਤ ਕਰਨਾ ਹੋਵੇਗਾ। ਦੇਸ਼ ਦੀ ਇਹ ਭਾਵਨਾ ਹੈ ਕਿ ਗਾਂ ਦੀ ਰੱਖਿਆ ਹੋਣੀ ਚਾਹੀਦੀ ਹੈ ਪਰ ਇਸ ਲਈ ਕਾਨੂੰਨ ਹੈ। ਕਾਨੂੰਨ ਨੂੰ ਹੱਥ ਵਿਚ ਲੈਣਾ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰੀਆਂ ਸੂਬਾ ਸਰਕਾਰਾਂ ਨੂੰ ਇਸ ਸਬੰਧ ਵਿਚ ਕਾਰਵਾਈ ਕਰਨੀ ਚਾਹੀਦੀ ਹੈ। ਪਰ ਇਸ ਮੁੱਦੇ ਨੂੰ ਰਾਜਨੀਤਕ ਅਤੇ ਫਿਰਕੂ ਰੰਗ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬੈਠਕ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਜੋ ਲੜਾਈ ਸ਼ੁਰੂ ਹੋਈ ਹੈ, ਉਹ ਜਾਰੀ ਰਹੇਗੀ। ਉਨਾਂ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਭ੍ਰਿਸ਼ਟ ਨੇਤਾਵਾਂ ਤੋਂ ਦੂਰੀ ਅਪਣਾਉਂਦੇ ਹੋਏ ਕਾਨੂੰਨੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਯਤਨ ਕਰਨ। ਹਾਲ ਹੀ ਵਿਚ ਰਾਜਨੀਤਕ ਗਲਿਆਰਾਂ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਰਚਾ ਲਾਲੂ ਪ੍ਰਸਾਦ ਯਾਦਵ ਅਤੇ ਉਨਾਂ ਦੇ ਪਰਿਵਾਰ ‘ਤੇ ਹੋਈ ਕਾਰਵਾਈ ਦੀ ਹੈ। ਇਸ ਤਰਾਂ ਸ੍ਰੀ ਮੋਦੀ ਦੀ ਟਿੱਪਣੀ ਨੂੰ ਉਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜੀ.ਐਸ.ਟੀ. ਨੂੰ ਲੈ ਕੇ ਹੋਈ ਸੰਵਿਧਾਨਕ ਸੋਧ, ਸਾਰੇ ਸੂਬਿਆਂ ਵਿਚ ਇਸ ਨੂੰ ਲਾਗੂ ਕੀਤੇ ਜਾਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਰਾਸ਼ਟਰਪਤੀ ਚੋਣ ਦੀ ਮਾਣ-ਮਰਿਆਦਾ ਬਣਾਏ ਰੱਖਣ ਲਈ ਵੀ ਮੋਦੀ ਨੇ ਸਾਰੀਆਂ ਪਾਰਟੀਆਂ ਦਾ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਇਸ ਮੌਕੇ ਸਾਰੀਆਂ ਪਾਰਟੀਆਂ ਨੂੰ 9 ਅਗਸਤ ਨੂੰ ‘ਭਾਰਤ ਛੱਡੋ’ ਅੰਦੋਲਨ ਦੀ ਆ ਰਹੀ 75ਵੀਂ ਵਰੇਗੰਢ ਮਨਾਉਣ ਦੀ ਵੀ ਅਪੀਲ ਕੀਤੀ। ਸ੍ਰੀ ਮੋਦੀ ਨੇ ਉੱਤਰ-ਪੂਰਬੀ ਭਾਰਤ ‘ਚ ਆਏ ਹੜਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ। ਉਨਾਂ ਨੇ ਕਿਹਾ ਕਿ ਇਸ ਸਬੰਧੀ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।