• Home »
  • ਖਬਰਾਂ
  • » ਰਾਜ ਸਭਾ ਦੀਆਂ 10 ਸੀਟਾਂ ਦੇ ਚੋਣ ਪ੍ਰੋਗਰਾਮ ਐਲਾਨ

ਰਾਜ ਸਭਾ ਦੀਆਂ 10 ਸੀਟਾਂ ਦੇ ਚੋਣ ਪ੍ਰੋਗਰਾਮ ਐਲਾਨ

-ਪੰਜਾਬੀਲੋਕ ਬਿਊਰੋ
ਭਾਰਤੀ ਚੋਣ ਕਮਿਸ਼ਨ ਨੇ ਰਾਜ ਸਭਾ ਦੀਆਂ 10 ਸੀਟਾਂ ‘ਤੇ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਇਕ ਸੀਟ ‘ਤੇ ਉਪ ਚੋਣਾਂ ਹੋਣਗੀਆਂ। ਇਸ ਦੇ ਲਈ 21 ਜੁਲਾਈ ਨੂੰ ਅਧਿਸੂਚਨਾ ਜਾਰੀ ਕੀਤੀ ਜਾਵੇਗੀ ਤੇ 8 ਅਗਸਤ ਨੂੰ ਚੋਣਾਂ ਹੋਣਗੀਆਂ। ਕਮਿਸ਼ਨ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਗੁਜਰਾਤ ਤੋਂ 3 ਤੇ ਪੱਛਮੀ ਬੰਗਾਲ ਤੋਂ 6 ਸੀਟਾਂ ਲਈ ਚੋਣਾਂ ਤੇ ਮੱਧ ਪ੍ਰਦੇਸ਼ ਦੀ ਇਕ ਸੀਟ ਲਈ ਉਪ ਚੋਣਾਂ ਹੋਣੀਆਂ ਹਨ। ਸਾਰੀਆਂ ਸੀਟਾਂ ਦੇ ਸੰਸਦ ਮੈਂਬਰਾਂ ਦਾ ਕਾਰਜਕਾਲ 18 ਅਗਸਤ ਨੂੰ ਪੂਰਾ ਹੋ ਰਿਹਾ ਹੈ।
ਜਾਰੀ ਸੂਚੀ ਦੇ ਮੁਤਾਬਕ ਗੁਜਰਾਤ ਤੋਂ ਰਾਜ ਸਭਾ ਸੰਸਦ ਮੈਂਬਰ ਪਟੇਲ ਅਹਿਮਦ ਮੁਹੰਮਦਭਾਈ, ਸਮਰਿਤੀ ਈਰਾਨੀ, ਪਾਂਡਿਆ ਦਿਲੀਪਭਾਈ ਤੇ ਪੱਛਮੀ ਬੰਗਾਲ ਦੇ ਡੇਰੇਕ ਓ ਬ੍ਰਾਇਨ, ਦੇਬਬ੍ਰਤ ਬੰਦੋਪਾਧਿਆ, ਪ੍ਰਦੀਪ ਭੱਟਾਚਾਰਿਆ, ਸੀਤਾਰਾਮ ਯੇਚੁਰੀ, ਸੁਖੇਂਨਦੁਸ਼ੇਖਰ ਰਾਏ ਤੇ ਡੋਲਾ ਸੇਨ ਦਾ ਕਾਰਜਕਾਲ ਅਗਲੇ ਮਹੀਨੇ ਖਤਮ ਹੋਣ ਤੋਂ ਪਹਿਲਾਂ ਕਮਿਸ਼ਨ ਵਲੋਂ ਚੋਣ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਜਦਕਿ ਮੱਧ ਪ੍ਰਦੇਸ਼ ਤੋਂ ਰਾਜ ਸਭਾ ਸੰਸਦ ਮੈਂਬਰ ਅਨਿਲ ਮਾਧਵ ਦਬੇ ਦਾ ਇਸ ਸਾਲ 18 ਮਈ ਨੂੰ ਦਿਹਾਂਤ ਹੋ ਗਿਆ ਸੀ, ਜਿਸ ਕਾਰਨ ਉਨਾਂ ਦੀ ਸੀਟ ‘ਤੇ ਉਪ ਚੋਣ ਕਰਵਾਈ ਜਾ ਰਹੀ ਹੈ।ਸਾਰੀਆਂ ਪਾਰਟੀਆਂ ਵਲੋਂ ਚੋਣਾਂ ਲਈ ਸਰਗਰਮੀ ਵੀ ਨਾਲ ਹੀ ਵਿੱਢ ਦਿੱਤੀ ਗਈ ਹੈ।