• Home »
  • ਖਬਰਾਂ
  • » ਜਣੇਪਾ ਦਰਦਾਂ ਨਾ ਝੱਲ ਸਕੀ, ਦਰਿਆ ‘ਚ ਮਾਰੀ ਛਾਲ

ਜਣੇਪਾ ਦਰਦਾਂ ਨਾ ਝੱਲ ਸਕੀ, ਦਰਿਆ ‘ਚ ਮਾਰੀ ਛਾਲ

-ਅਮਨ
ਜਣਨੀ.. ਸਿਰਜਣਹਾਰੀ .. ਜਦ ਵੀ ਕਿਸੇ ਜੀਵ ਨੂੰ ਇਸ ਦੁਨੀਆ ਵਿੱਚ ਲਿਆਂਉਂਦੀ ਹੈ ਤਾਂ ਨਾ ਸਿਰਫ ਉਸ ਜੀਵ ਦਾ ਜਨਮ ਹੁੰਦਾ ਹੈ, ਬਲਕਿ ਸਿਰਜਣਹਾਰੀ ਮਾਂ ਵੀ ਦੂਜਾ ਜਨਮ ਵੀ ਲੈ ਰਹੀ ਹੁੰਦੀ ਹੈ..
ਕੱਲ ਫਿਲੌਰ ਕਸਬੇ ਕੋਲ ਕੁਝ ਅਜਿਹਾ ਹੋਇਆ ਵਾਪਰਿਆ ਕਿ ਸਿਰਜਣਾ ਦੀ ਪੀੜ ਦੇ ਸਿਖਰ ਦਾ ਅਹਿਸਾਸ ਸਮੁੱਚੀ ਕਾਇਨਾਤ ਨੇ ਮਹਿਸੂਸਿਆ..
ਫਿਲੌਰ ਦੇ ਕਿ ਨਿੱਜੀ ਹਸਪਤਾਲ ਵਿੱਚ ਮਨਪ੍ਰੀਤ ਕੌਰ ਨਾਮ ਦੀ ਮਹਿਲਾ ਜਣਏਪੇ ਲਈ ਵੀਰਵਾਰ ਦੀ ਰਾਤ ਦਾਖਲ ਹੋਈ, ਸਾਰੀ ਰਾਤ ਦਰਦ ਨਾਲ ਤੜਪਦੀ ਰਹੀ, ਡਾਕਟਰ ਇਹੀ ਕਹਿੰਦੇ ਰਹੇ ਕਿ ਥੋੜਾ ਦਰਦ ਬਰਦਾਸ਼ਤ ਕਰੋ, ਜਣੇਪਾ ਨਾਰਮਲ ਹੋ ਜਾਵੇਗਾ, ਕੱਲ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਮਨਪ੍ਰੀਤ ਦਰਦ ਨਾਲ ਐਨਾ ਬੇਹਾਲ ਹੋ ਗਈ ਕਿ ਹਸਪਤਾਲ ਵਿਚੋਂ ਪਰਿਵਾਰ ਤੋਂ ਨਜ਼ਰ ਬਚਾਅ ਕੇ ਬਾਹਰ ਨਿਕਲ ਗਈ, ਡੂਢ ਕਿਲੋਮੀਟਰ ਦੂਰ ਸਤਲੁਜ ਦਰਿਆ ਵਿੱਚ ਛਾਲ ਮਾਰ ਦਿੱਤੀ, ਦਰਿਆ ਦੇ ਕਿਨਾਰੇ ਨਹਾ ਰਹੇ ਇਕ ਸ਼ਖਸ ਨੇ ਕੋਲ ਹੀ ਪਸ਼ੂ ਚਰਾ ਰਹੀਆਂ ਗੁੱਜਰਨੀਆਂ ਦੀ ਮਦਦ ਨਾਲ ਮਨਪ੍ਰੀਤ ਨੂੰ ਝਟਪਟ ਬਾਹਰ ਕੱਢਿਆ ਤੇ ਦਰਿਆ ਦੇ ਕਿਨਾਰੇ ਹੀ ਮਨਪ੍ਰੀਤ ਕੌਰ ਦਾ ਬੀਬੀਆਂ ਨੇ ਜਣੇਪਾ ਕਰਵਾ ਦਿੱਤਾ, ਇਕ ਹੋਰ ਸਿਰਜਣਹਾਰੀ ਇਸ ਦੁਨੀਆ ਵਿੱਚ ਆ ਗਈ ਹੈ.. ਮਾਂ ਧੀ ਨੂੰ ਪੂਰੀ ਤਰਾਂ ਸੰਭਾਲਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ, ਮਾਂ ਧੀ ਪੂਰੀ ਤਰਾਂ ਤੰਦਰੁਸਤ ਹਨ, ਹਸਪਤਾਲ ਦੇ ਡਾਕਟਰਾਂ ਪ੍ਰਤੀ ਲੋਕਾਂ ਦਾ ਗੁੱਸਾ ਸਾਫ ਝਲਕਦਾ ਰਿਹਾ, ਤੇ ਸਾਰਾ ਸਟਾਫ ਖਾਮੋਸ਼ ਹੀ ਰਿਹਾ। ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਐਨਾ ਭਿਆਨਕ ਦਰਦ ਹੋ ਰਿਹਾ ਸੀ ਕਿ ਮਰਨਾ ਸੌਖਾ ਲੱਗਿਆ। ਪਰ ਧੀ ਵੱਲ ਵੇਖ ਕੇ ਉਸ ਨੂੰ ਪਛਤਾਵਾ ਵੀ ਹੋ ਰਿਹਾ ਹੈ ਕਿ ਜੇ ਕੋਈ ਭਾਣਾ ਵਾਪਰਦਾ ਤਾਂ ਬੱਚੀ ਨੇ ਇਹ ਸੰਸਾਰ ਨਹੀਂ ਸੀ ਦੇਖ ਸਕਣਾ..।