• Home »
  • ਖਬਰਾਂ
  • » ਯੂ ਪੀ ਵਿਧਾਨ ਸਭਾ ‘ਚੋਂ ਵਿਸਫੋਟਕ ਮਿਲਣ ਦੀ ਜਾਂਚ ਐਨ ਆਈ ਏ ਕਰੂ!

ਯੂ ਪੀ ਵਿਧਾਨ ਸਭਾ ‘ਚੋਂ ਵਿਸਫੋਟਕ ਮਿਲਣ ਦੀ ਜਾਂਚ ਐਨ ਆਈ ਏ ਕਰੂ!

-ਪੰਜਾਬੀਲੋਕ ਬਿਊਰੋ
12 ਜੁਲਾਈ ਨੂੰ ਯੂ ਪੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਸੀਟ ਕੋਲ 150 ਗ੍ਰਾਮ ਵਿਸਫੋਟਕ ਬਰਾਮਦ ਹੋਇਆ, ਇਸ ‘ਤੇ ਚਿੰਤਤ ਹੁੰਦਿਅ ਾਂ ਯੂ ਪੀ ਸਰਕਾਰ ਇਸ ਮਾਮਲੇ ਦੀ ਜਾਂਚ ਐਨ ਆਈ ਏ ਨੂੰ ਸੌਂਪ ਰਹੀ ਹੈ। ਵਿਧਾਨ ਸਭਾ ਨੂੰ ਉਡਾਉਣ ਲਈ 500 ਗ੍ਰਾਮ ਵਿਸਫੋਟਕ ਕਾਫੀ ਹੈ, ਇਸ ਲਈ 150 ਗ੍ਰਾਮ ਵਿਸਫੋਟਕ ਦਾ ਮਿਲਣਾ ਚਿੰਤਾ ਦਾ ਕਾਰਨ ਹੈ।
ਇਸ ਮਸਲੇ ‘ਤੇ ਪੰਜ ਸਵਾਲ ੁਠੇ ਹਨ, ਕਿ ਵਿਧਾਨ ਸਬਾ ਵਰਗੀ ਸੰਵੇਦਨਸ਼ੀਲ ਤੇ ਮਹੱਤਵਪੂਰਨ ਜਗਾ ਵਿਸਫੋਟਕ ਪੁੱਜ ਕਿਵੇਂ ਗਿਆ?
ਆਖਰ ਪੀ ਈ ਐਨ ਟੀ ਵਰਗੇ ਖਤਰਨਾਕ ਵਿਸਫੋਟਕ ਨੂੰ ਫੜਨ ਲਈ ਵਿਧਾਨ ਸਭਾ ਵਲੋਂ ਕੋਈ ਇੰਤਜ਼ਾਮ ਕਿਉਂ ਨਹੀਂ ਕੀਤਾ ਗਿਆ?
ਜਦ ਕੋਈ ਬਾਹਰੀ ਵਿਅਕਤੀ ਅੰਦਰ ਆ ਹੀ ਨਹੀਂ ਸਕਦਾ ਫੇਰ ਵਿਸਫੋਟਕ ਕੌਣ ਲਿਆਇਆ?
ਜਾਣਬੁਝ ਕੇ ਬਜਟ ਦੇ ਦਿਨ ਵਿਸਫੋਟ ਕਰਨ ਦੀ ਸਾਜ਼ਿਸ਼ ਤਾਂ ਨਹੀਂ ਸੀ?
ਦੀ ਮੁੱਖਮੰਤਰੀ ਯੋਗੀ ਅਦਿਤਯਾਨਾਥ ਨੂੰ ਨਿਸ਼ਾਨਾ ਬਣਾਉਣ ਲਈ ਰੱਖਿਆ ਗਿਆ ਸੀ ਵਿਸਫੋਟਕ?
ਇਕ ਪਾਸੇ ਯੂ ਪੀ ਵਿਧਾਨ ਸਭਾ ਵਿੱਚ ਵਿਸਫੋਟਕ ਮਿਲਣ ‘ਤੇ ਹੜਕੰਪ ਮਚਿਆ ਪਿਆ ਹੈ, ਦੂਜੇ ਪਾਸੇ ਯੋਗੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਤੇ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਯਾਦਵ ਦੀ ਸੁਰੱਖਿਆ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ, ਇਹਨਾਂ ਕੋਲ ਪੰਜ ਪੰਜ ਐਸ ਯੂ ਵੀ ਗੱਡੀਆਂ ਸਨ, ਤਿੰਨ ਤਿੰਨ ਗੱਡੀਆਂ ਵਾਪਸ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਮਾਇਆਵਤੀ ਤੇ ਰਾਜਨਾਥ ਸਿੰਘ ਦੇ ਕਾਫਲੇ ਨੂੰ ਵੀ ਛੋਟਾ ਕਰ ਦਿੱਤਾ ਹੈ।

Tags: