• Home »
  • ਖਬਰਾਂ
  • » ਸ਼ਸ਼ੀਕਾਂਤ ਦੇ ਫਰਜ਼ੰਦ ਦੀ ਕੰਪਨੀ ਵਿਰੁੱਧ ਡੀ ਸੀ ਨੂੰ ਅਪ੍ਰੈਲ ‘ਚ ਹੋਈ ਸੀ ਸ਼ਿਕਾਇਤ

ਸ਼ਸ਼ੀਕਾਂਤ ਦੇ ਫਰਜ਼ੰਦ ਦੀ ਕੰਪਨੀ ਵਿਰੁੱਧ ਡੀ ਸੀ ਨੂੰ ਅਪ੍ਰੈਲ ‘ਚ ਹੋਈ ਸੀ ਸ਼ਿਕਾਇਤ

ਪਰ ਕਾਰਵਾਈ ਦੇ ਨਾਮ ‘ਤੇ ਰਹੀ ਖਾਮੋਸ਼ੀ
-ਪੰਜਾਬੀਲੋਕ ਬਿਊਰੋ
ਕੱਲ ਮੀਡੀਆ ਹਲਕਿਆਂ ਵਿੱਚ ਇਕ ਖਬਰ ਨਸ਼ਰ ਹੋਈ ਸੀ ਕਿ ਪੰਜਾਬ ਦੇ ਸਾਬਕਾ ਡੀ ਜੀ ਪੀ ਜੇਲਾਂ ਸ਼ਸ਼ੀਕਾਂਤ ਦੇ ਫਰਜ਼ੰਦ ਦੀ ਮੋਹਾਲੀ ਇਲਾਕੇ ਵਿੱਚ ਸਥਿਤ ਕੰਪਨੀ ਗੈਰਕਾਨੂੰਨੀ ਤਰੀਕੇ ਨਾਲ ਆਨ ਡਿਮਾਂਡ ਡੀਜ਼ਲ ਸਪਲਾਈ ਕਰਕੇ ਮੋਟੀ ਮਾਇਆ ਕਮਾ ਰਹੀ ਹੈ, ਇਕ ਕਰਿੰਦਾ ਪੈਟਰੋਲ ਪੰਪ ਐਸੋਸੀਏਸ਼ਨ ਨੇ ਕਾਬੂ ਵੀ ਕੀਤਾ ਹੈ, ਪੁਲਿਸ ਇਸ ਮਾਮਲੇ ਵਿੱਚ ਕੁਝ ਕਹਿਣ ਤੋਂ ਬਚ ਰਹੀ ਹੈ। ਹੁਣ ਇਹ ਵੀ ਪਤਾ ਲੱਗਿਆ ਹੈ ਕਿ ਸ਼ਸ਼ੀਕਾਂਤ ਦੇ ਫਰਜ਼ੰਦ ਅਪੂਰਵਾ ਬਾਰੇ ਇਕ ਮਹੀਨਾ ਪਹਿਲਾਂ ਡੀ ਸੀ ਮੋਹਾਲੀ ਨੂੰ ਸ਼ਿਕਾਇਤ ਕਰ ਦਿੱਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ, 21 ਅਪ੍ਰੈਲ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਸਾਫ ਕਿਹਾ ਗਿਆ ਸੀ ਕਿ ਇਕ ਕੰਪਨੀ 24 ਘੰਟੇ ਕਸਟਮਰਜ਼ ਦੇ ਟਿਕਾਣੇ ‘ਤੇ ਫਿਊਲ ਸਪਲਾਈ ਕਰ ਰਹੀ ਹੈ, ਇਹ ਸਰੇਆਮ ਨਿਯਮਾਂ ਦੀ ਉਲੰਘਣਾ ਹੈ, ਪਰ ਡੀ ਸੀ ਨੇ ਕਿਹਾ ਹੈ ਕਿ ਇਸ ਸ਼ਿਕਾਇਤ ਬਾਰੇ ਉਸ ਨੂੰ ਪਤਾ ਹੀ ਨਹੀਂ। ਮੋਹਾਲੀ ਪੈਟਰੋਲ ਪੰਪ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਪੂਰਵਾ ਦੀ ਕੰਪਨੀ ਨੇ ਪਟਰੋ ਕਾਰਡ ਕਿਥੋਂ ਬਣਾਏ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਇਸ ਮਸਲੇ ‘ਤੇ ਇਮਾਨਦਾਰ ਮੰਨੇ ਜਾਂਦੇ ਸਾਬਕਾ ਡੀ ਜੀ ਪੀ ਜੇਲਾਂ ਸ਼ਸ਼ੀਕਾਂਤ ਨਾਲ ਜਦ ਪੱਤਰਕਾਰਾਂ ਨੇ ਉਹਨਾਂ ਦੇ ਫੋਨ ‘ਤੇ ਗੱਲ ਕਰਨੀ ਚਾਹੀ ਤੰ ਸ਼ਸ਼ੀਕਾਂਤ ਨੇ ਫੋਨ ਨਹੀਂ ਚੁੱਕਿਆ, ਪਰ ਇਕ ਜੁਆਬੀ ਸੁਨੇਹਾ ਭੇਜ ਦਿੱਤਾ ਕਿ ਮੇਰੀ ਅਚਾਨਕ ਮਾਂ ਮਰ ਗਈ ਹੈ, ਮੈਂ ਇਸ ਮੁੱਦੇ ‘ਤੇ ਗੱਲ ਕਰਨ ਦੀ ਹਾਲਤ ਵਿੱਚ ਨਹੀਂ।