• Home »
  • ਖਬਰਾਂ
  • » ਨਸ਼ੇ ਦੇ ਆਦੀ ਨੌਜਵਾਨ ਨੇ ਫਾਹਾ ਲਾਇਆ

ਨਸ਼ੇ ਦੇ ਆਦੀ ਨੌਜਵਾਨ ਨੇ ਫਾਹਾ ਲਾਇਆ

-ਪੰਜਾਬੀਲੋਕ ਬਿਊਰੋ
ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਸੂਬੇ ਦੇ ਨਸ਼ੇੜੀਆਂ ਨੂੰ ਨਸ਼ੇ ਦੀ ਗਿਰਫਤ ਤੋਂ ਬਚਾਉਣ ਲਈ ਲੋਕਾਂ ਨਾਲ ਮਿਲ ਕੇ ਪੁਲਿਸ ਜਾਗਰੂਕਤਾ ਮੁਹਿੰਮ ਚਲਾਵੇਗੀ, ਕਾਂਗਰਸ ਨੇ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਨਸ਼ੇੜੀਆਂ ਦਾ ਇਲਾਜ ਕਰਵਾਂਵਾਂਗੇ। ਪਰ ਕਿਸੇ ਪਾਸੇ ਨਾ ਤਾਂ ਕੋਈ ਜਾਗਰੂਕਤਾ ਦਿਸ ਰਹੀ ਹੈ ਤੇ ਹੀ ਕਾਂਗਰਸ ਸਰਕਾਰ ਕਿਸੇ ਨਸ਼ੇੜੀ ਦਾ ਇਲਾਜ ਕਰਵਾਉਣ ਦਾ ਉਪਰਾਲਾ ਕਰਦੀ ਦਿਸੀ ਹੈ।
ਅਬੋਹਰ ਹਲਕੇ ਦੇ ਪਿੰਡ ਹਿੰਮਤਪੁਰਾ ਦੇ 22 ਸਾਲਾ ਸੁਰੇਂਦਰ ਨੇ ਪੱਖੇ ਨਾਲ ਫਾਹਾ ਲਾ ਕੇ ਜਾਨ ਦੇ ਦਿੱਤੀ, ਪਰਿਵਾਰ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ, ਹੁਣ ਪੈਸੇ ਨਾ ਹੋਣ ਕਰਕੇ ਨਸ਼ਾ ਨਹੀਂ ਸੀ ਮਿਲ ਰਿਹਾ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜਾਨ ਦੇ ਦਿੱਤੀ।
ਓਧਰ ਮੋਗਾ ਜ਼ਿਲੇ ਦੇ ਨਸ਼ੇ ਦੀ ਤਸਕਰੀ ਲਈ ਬਦਨਾਮ ਪਿੰਡ ਦੌਲੇਵਾਲਾ ਦੀ ਇਕ ਵਾਰ ਫੇਰ ਚਰਚਾ ਛਿੜੀ ਹੈ, ਇਥੇ ਦੇਬਨ ਸਿੰਘ ਨਾਮ ਦਾ ਨਸ਼ਾ ਤਸਕਰ ਫਰਾਰ ਹੈ, ਉਸ ਦੇ ਘਰ ਵਿਚ ਪੁਲਿਸ ਨੇ ਚੌਕੀ ਬਣਾ ਲਈ ਹੈ, ਬਾਹਰ ਪੁਲਿਸ ਚੌਕੀ ਦਾ ਬੋਰਡ ਵੀ ਲਾ ਦਿੱਤਾ ਹੈ, ਘਰ ਦੀ ਮਾਲਕਣ ਨੂੰ 3 ਹਜ਼ਾਰ ਰੁਪਿਆ ਕਿਰਾਇਆ ਦੇਣ ਦੀ ਵੀ ਪੁਲਿਸ ਗੱਲ ਕਹਿ ਰਹੀ ੈਹ। ਪਰ ਪਿੰਡ ਵਾਸੀ ਇਸ ‘ਤੇ ਸਖਤ ਇਤਰਾਜ਼ ਕਰ ਰਹੇ ਨੇ ਕਿ ਨਸ਼ਾ ਤਸਕਰ ਦੇ ਘਰ ਚੌਕੀ ਬਣਾ ਕੇ ਪੁਲਿਸ ਸਾਬਤ ਕੀ ਕਰਨਚਾਹੁਦੰੀ ਹੈ।
ਯਾਦ ਰਹੇ ਦੌਲੇਵਾਲਾ ਪਿੰਡ ਵਿੱਚ 400 ਘਰੰ ਵਿਚੋਂ 275 ਘਰਾਂ ਦੇ ਜੀਆਂ ‘ਤੇ ਨਸ਼ਾ ਤਸਕਰੀ ਦੇ ਕੇਸ ਚੱਲ ਰਹੇ ਨੇ ਤੇ ਪਿੰਡ ਵਿੱਚ ਬਣੀ ਚੌਕੀ ਵਿੱਚ ਵੀ ਨਸ਼ੇ ਨਾਲ ਸੰਬੰਧਤ ਕੇਸ ਬਹੁਤੇ ਦੇਖੇ ਜਾਣਗੇ।