• Home »
  • ਖਬਰਾਂ
  • » ਦੋ ਹਾਦਸਿਆਂ ਨੇ ਲਈਆਂ ਚਾਰ ਜਾਨਾਂ

ਦੋ ਹਾਦਸਿਆਂ ਨੇ ਲਈਆਂ ਚਾਰ ਜਾਨਾਂ

-ਪੰਜਾਬੀਲੋਕ ਬਿਊਰੋ
ਗੁਰਦਾਸਪੁਰ ਜ਼ਿਲੇ ਦੇ ਧਾਰੀਵਾਲ ਵਿੱਚ ਇਕ ਨਿੱਜੀ  ਸਕੂਲ ਨਜ਼ਦੀਕ ਵਾਪਰੇ ਹਾਦਸੇ ਵਿਚ ਇਕ ਬੱਚੇ ਦੀ ਮੌਤ ਹੋ ਗਈ। ਜਦੋਂ ਕਿ ਚਾਚਾ-ਭਤੀਜਾ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਸੁਲਤਾਨ (8) ਪੁੱਤਰ ਤਿਲਕ ਮਸੀਹ, ਸਮਰਾਟ (6) ਪੁੱਤਰ ਮੱਖਣ ਮਸੀਹ ਵਾਸੀ ਮੁਸਤਫ਼ਾਬਾਦ ਜੱਟਾਂ ਜੋ ਸਕੂਲ ਧਾਰੀਵਾਲ ਤੋਂ ਵਾਧੂ ਕਲਾਸਾਂ ਲਗਾ ਕੇ ਛੁੱਟੀ ਉਪਰੰਤ ਆਪਣੇ ਪਿਤਾ ਤਿਲਕ ਮਸੀਹ ਨਾਲ ਮੋਟਰਸਾਈਕਲ ‘ਤੇ ਘਰ ਵਾਪਸ ਜਾ ਰਹੇ ਸਨ ਕਿ ਪਿਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਵੇਂ ਬੱਚੇ ਚੇ ਚਾਲਕ ਤਿਲਕ ਮਸੀਹ ਗੰਭੀਰ ਜ਼ਖ਼ਮੀ ਹੋ ਗਏ। ਜਿਨਾਂ ਵਿਚੋਂ ਸੁਲਤਾਨ ਦੀ ਇਲਾਜ ਦੌਰਾਨ ਮੌਤ ਹੋ ਗਈ।
ਓਧਰ ਯਮੁਨਾਨਗਰ ‘ਚ  ਨੈਸ਼ਨਲ ਹਾਈਵੇ 73 ਅੰਬਾਲਾ ਚੰਡੀਗੜ ਰੋਡ ‘ਤੇ ਹਰੀਪੁਰ ਜੱਟਾਂ ਕੋਲ ਇਕ ਦਰਦਨਾਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵਕਤ ਹੋਇਆ ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ ਤੇ ਕੋਲੋਂ ਦੀ ਲੰਘ ਰਹੇ ਦੋ ਹੋਰ ਨੌਜਵਾਨ ਇਸ ਹਾਦਸੇ ਦੀ ਲਪੇਟ ਵਿਚ ਆ ਗਏ। ਜਿਨਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ ਤੇ ਇਕ ਨੂੰ ਪੀ.ਜੀ.ਆਈ. ਭਰਤੀ ਕਰਾਇਆ ਗਿਆ ਹੈ।