• Home »
  • ਖਬਰਾਂ
  • » ‘ਆਪ’ ਦੇ ਤਿੰਨ ਵਿਧਾਇਕਾਂ ਖਿਲਾਫ ਮਹਿਲਾ ਨੂੰ ਗਾਲਾਂ ਕੱਢਣ ‘ਤੇ ਕੇਸ

‘ਆਪ’ ਦੇ ਤਿੰਨ ਵਿਧਾਇਕਾਂ ਖਿਲਾਫ ਮਹਿਲਾ ਨੂੰ ਗਾਲਾਂ ਕੱਢਣ ‘ਤੇ ਕੇਸ

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਅਮਾਨਤਉੱਲਾ ਖਾਨ, ਸੋਮਨਾਥ ਭਾਰਤੀ ਤੇ ਜਰਨੈਲ ਸਿੰਘ ਖ਼ਿਲਾਫ ਵਿਧਾਨ ਸਭਾ ‘ਚ ਇੱਕ ਮਹਿਲਾ ਨੂੰ ਗਾਲਾਂ ਕੱਢਣ ਸਬੰਧੀ ਦਿੱਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਸ ਔਰਤ ਨੇ ਕਿਹਾ ਹੈ ਕਿ ਉਹ ਸਦਨ ਦੀ ਕਰਵਾਈ ਦੇਖਣ ਜਾ ਰਹੀ ਸੀ ਤੇ ਉਸ ਦਾ ਵਿਜ਼ਟਰ ਪਾਸ ਨਹੀਂ ਬਣਿਆ। ਇਸੇ ਦਰਮਿਆਨ ਉਹ ਬਾਹਰ ਖੜੀ ਸੀ ਤੇ ਆਪ ਦੇ ਵਿਧਾਇਕਾਂ ਨੇ ਗਾਲਾਂ ਕੱਢਣੀਆਂ ‘ਤੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਆਪ ਦੇ ਲੀਡਰ ਸੰਜੇ ਸਿੰਘ ਨੇ ਇਸ ਨੂੰ ਕੇਂਦਰ ਸਰਕਾਰ ਦੀ ਬਦਲਾ ਲਊ ਕਾਰਵਾਈ ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਇਸ ਕਾਰਵਾਈ ਤਹਿਤ ਸਾਡੇ ਹੁਣ ਤੱਕ 15 ਵਿਧਾਇਕ ਗ੍ਰਿਫਤਾਰ ਹੋ ਚੁੱਕੇ ਹਨ। ਉਨਾਂ ਕਿਹਾ ਕਿ ਪੁਲਿਸ ਜਾਣਬੁੱਝ ਕੇ ਸਾਡੇ ਖ਼ਿਲਾਫ ਕੇਸ ਦਰਜ ਕਰ ਰਹੀ ਹੈ ਤੇ ਕੇਂਦਰ ਸਰਕਾਰ ਸਾਡੀ ਸਰਕਾਰ ਡੇਗਣਾ ਚਾਹੁੰਦੀ ਹੈ।