ਜਲਦੀ ਆ ਰਿਹੈ 200 ਰੁਪਿਆ

-ਪੰਜਾਬੀਲੋਕ ਬਿਊਰੋ
ਭਾਰਤੀ ਰਿਜ਼ਰਵ ਬੈਂਕ ਨੇ 200 ਰੁਪਏ ਦੇ ਨੋਟ ਦੇ ਪ੍ਰਿੰਟਿੰਗ ਆਰਡਰ ਦੇ ਦਿੱਤੇ ਹਨ। ਬਹੁਤ ਜਲਦ 200 ਰੁਪਏ ਦੇ ਨੋਟ ਦੀ ਘੁੰਢ ਚੁਕਾਈ ਹੋ ਜਾਣੀ। ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ 200 ਰੁਪਏ ਦਾ ਨਵਾਂ ਨੋਟ ਲਿਆਉਣ ਦਾ ਫੈਸਲਾ ਮਾਰਚ ‘ਚ ਲਿਆ ਸੀ।
ਇਸ ਸਬੰਧੀ ਜਲਦ ਹੀ ਰਿਜ਼ਰਵ ਬੈਂਕ ਆਫ ਇੰਡੀਆ ਦੀ ਨੋਟੀਫਿਕੇਸ਼ਨ ਵੀ ਜਾਰੀ ਹੋਵੇਗੀ। ਆਰ ਬੀ ਆਈ ਦਾ ਮੰਨਣਾ ਹੈ ਕਿ 200 ਰੁਪਏ ਦਾ ਨਵਾਂ ਨੋਟ ਆਉਣ ਨਾਲ ਕਰੰਸੀ ਦੀ ਹਾਲਤ ‘ਚ ਹੋਰ ਸੁਧਾਰ ਹੋਵੇਗਾ।