• Home »
  • ਖਬਰਾਂ
  • » ਪਲਾਸਟਿਕ ਦੇ ਚੌਲ-ਤੇਲੰਗਾਨਾ, ਆਂਧਰ ‘ਚ ਕੇਸ ਦਰਜ

ਪਲਾਸਟਿਕ ਦੇ ਚੌਲ-ਤੇਲੰਗਾਨਾ, ਆਂਧਰ ‘ਚ ਕੇਸ ਦਰਜ

-ਪੰਜਾਬੀਲੋਕ ਬਿਊਰੋ
ਸੋਸ਼ਲ ਮੀਡੀਆ ਜ਼ਰੀਏ ਤਾਂ ਕਾਫੀ ਚਿਰਾਂ ਤੋਂ ਪ੍ਰਚਾਰ ਹੋ ਰਿਹਾ ਹੈ ਕਿ ਭਾਰਤ ਵਿੱਚ ਨਕਲੀ ਪਲਾਸਟਿਕ ਦੇ ਚੌਲ ਵਿਕ ਰਹੇ ਹਨ, ਤੇ ਹੁਣ ਤੇਲੰਗਾਨਾ ਤੇ ਆਂਧਰ ਪ੍ਰਦੇਸ਼ ਸੂਬਿਆਂ ਵਿੱਚ ਪਲਾਸਟਿਕ ਦੇ ਚੌਲ ਵਿਕਣ ਸੰਬੰਧੀ ਕੇਸ ਵੀ ਦਰਜ ਹੋਏ ਹਨ। ਸਿਵਲ ਸਪਲਾਈਜ਼ ਅਧਿਕਾਰੀਆਂ ਨੇ ਸੰਬੰਧਤ ਸਟੋਰਾਂ ਤੋਂ ਚੌਲ ਕਬਜ਼ੇ ‘ਚ ਲੈ ਕੇ ਜਾਂਚ ਲਈ ਲੈਬ ਵਿਚ ਭੇਜ ਦਿੱਤੇ ਹਨ, ਪਿਛਲੇ ਕੁਝ ਦਿਨਾਂ ਤੋਂ ਇਹਨਾਂ ਸਟੋਰਾਂ ਤੋਂ ਚੌਲ ਖਰੀਦ ਕੇ ਖਾਣ ਵਾਲੇ ਲੋਕਾਂ ਨੇ ਹੱਥਾਂ ਪੈਰਾਂ ਵਿੱਚ ਸੋਜ਼ਿਸ਼ ਤੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਤਾਂ ਸ਼ੱਕ ਹੋਇਆ ਕਿ ਹੋ ਸਕਦਾ ਹੈ ਕਿ ਚੌਲ ਹੀ ਨਕਲੀ ਹੋਣ।