• Home »
  • ਖਬਰਾਂ
  • » ਬੇਅੰਤ ਸਿੰਘ ਦੇ ਕਾਤਲ ਫੜਾਉਣ ਵਾਲੇ ਨੂੰ ਨਹੀਂ ਮਿਲਿਆ ਇਨਾਮ

ਬੇਅੰਤ ਸਿੰਘ ਦੇ ਕਾਤਲ ਫੜਾਉਣ ਵਾਲੇ ਨੂੰ ਨਹੀਂ ਮਿਲਿਆ ਇਨਾਮ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲਾਂ ਨੂੰ ਫੜਾਉਣ ਵਾਲੇ ਬਲਵਿੰਦਰ ਸਿੰਘ ਨੂੰ ਸੀ ਬੀ ਆਈ ਨੇ ਐਲਾਨਿਆ 10 ਲੱਖ ਰੁਪਏ ਦਾ ਇਨਾਮ 22 ਸਾਲਾਂ ਬਾਅਦ ਵੀ ਨਹੀਂ ਦਿੱਤਾ, ਬਲਵਿੰਦਰ ਸਿੰਘ ਨੇ ਮਾਮਲਾ ਪ੍ਰਧਾਨ ਮੰਤਰੀ ਦਫਤਰ ਕੋਲ ਪੁਚਾਇਆ ਹੈ, ਜਿੱਥੋਂ ਸੀ ਬੀ ਆਈ ਦੀ ਪੁੱਛਗਿੱਛ ਸ਼ੁਰੂ ਹੋ ਗਈ ਹੈ ਤੇ ਪੀ ਐਮ ਮੋਦੀ ਵਲੋਂ ਪੰਜਾਬ ਸਰਕਾਰ ਤੋਂ ਤੇ ਸੀ ਬੀ ਆਈ ਤੋਂ ਲਿਖਤੀ  ਤੌਰ ‘ਤੇ ਪੁੱਛਿਆ ਗਿਆ ਹੈ ਕਿ ਬਲਵਿੰਦਰ ਸਿੰਘ ਨੂੰ ਐਲਾਨਿਆ ਇਨਾਮ ਹਾਲੇ ਤੱਕ ਕਿਉਂ ਨਹੀਂ ਦਿੱਤਾ ਗਿਆ? ਜਦਕਿ ਆਰ ਟੀ ਆਈ ਵਿੱਚ ਸੀ ਬੀ ਆਈ ਤੇ ਪੰਜਾਬ ਸਰਕਾਰ ਜੁਆਬ ਦੇ ਚੁੱਕੀ ਹੈ ਕਿ ਉਹਨਾਂ ਨੇ ਐਲਾਨਿਆ 10 ਲੱਖ ਦਾ ਇਨਾਮ ਦੇ ਦਿੱਤਾ ਹੋਇਆ ਹੈ।