• Home »
  • ਖਬਰਾਂ
  • » ਮੁਲਜ਼ਮਾਂ ਦੀ ਗ੍ਰਿਫਤਾਰੀ ਮਗਰੋਂ ਕਿਸਾਨ ਦਾ 8 ਦਿਨ ਬਾਅਦ ਸਸਕਾਰ

ਮੁਲਜ਼ਮਾਂ ਦੀ ਗ੍ਰਿਫਤਾਰੀ ਮਗਰੋਂ ਕਿਸਾਨ ਦਾ 8 ਦਿਨ ਬਾਅਦ ਸਸਕਾਰ

-ਪੰਜਾਬੀਲੋਕ ਬਿਊਰੋ
ਜ਼ਿਲਾ ਬਠਿੰਡਾ ਦੇ ਪਿੰਡ ਲਹਿਰਾਬੇਗਾ ਦੇ ਕਿਸਾਨ ਜਸਵੰਤ ਸਿੰਘ ਦਾ ਖ਼ੁਦਕੁਸ਼ੀ ਤੋਂ 8 ਦਿਨਾਂ ਬਾਅਦ ਆਖ਼ਿਰਕਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਬਾਅਦ ਤੋਂ ਪਰਿਵਾਰ ਮ੍ਰਿਤਕ ਕਿਸਾਨ ਦਾ ਸਸਕਾਰ ਕਰਨ ਲਈ ਸਹਿਮਤ ਹੋਇਆ। ਦਰਅਸਲ ਕਿਸਾਨ ਜਸਵੰਤ ਸਿੰਘ ਨੇ ਪਟਵਾਰਖ਼ਾਨੇ ਦੇ ਬਾਹਰ ਖ਼ੁਦਕੁਸ਼ੀ ਕਰ ਲਈ ਸੀ। ਪੰਜਾਬ ਮੰਡੀ ਬੋਰਡ ਵੱਲੋਂ ਐਕਵਾਇਰ ਕੀਤੀ ਗਈ ਉਸ ਦੀ ਜ਼ਮੀਨ ਦੇ ਪੈਸੇ ਪਟਵਾਰੀ ਜਗਜੀਤ ਸਿੰਘ ਨੇ ਪਿੰਡ ਦੇ ਹੀ ਰਾਜਾ ਸਿੰਘ ਨੂੰ ਨਾਲ ਮਿਲੀਭੁਗਤ ਕਰ ਉਸ ਦੇ ਨਾਂ ਤੇ ਜਾਰੀ ਕਰਵਾ ਦਿੱਤਾ ਜਦਕਿ ਜਸਵੰਤ ਸਿੰਘ ਨੂੰ ਕੁੱਝ ਨਾ ਮਿਲਿਆ। ਪੁਲਿਸ ਨੇ ਪਟਵਾਰੀ ਜਗਜੀਤ ਸਿੰਘ ਤੇ ਪਿੰਡ ਹੀ ਰਹਿਣ ਵਾਲੇ ਰਾਜਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪਟਵਾਰੀ ਦੇ ਅਸਿਸਟੈਂਟ ਤਿਰਲੋਚਣ ਸਿੰਘ ਦੀ ਗ੍ਰਿਫ਼ਤਾਰੀ ਪਹਿਲਾਂ ਹੀ ਹੋ ਚੁੱਕੀ ਹੈ। ਕਿਸਾਨ ਦੀ ਖ਼ੁਦਕੁਸ਼ੀ ਤੋਂ ਬਾਅਦ ਪਰਿਵਾਰ ਚ ਭਾਰਤੀ ਕਿਸਾਨ ਯੂਨੀਅਨ ਨੇ ਧਰਨਾ ਲਾਇਆ ਸੀ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਰੱਖੀ ਸੀ। ਫ਼ਿਲਹਾਲ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਨੇ.ਜਦਕਿ ਮੁਆਵਜ਼ੇ ਦੀ ਮੰਗ ਨੂੰ ਲੈ ਕਿ ਕਿਸਾਨ ਯੂਨੀਅਨ ਦੇ ਆਗੂ ਡੀ ਸੀ ਦੇ ਨਾਲ ਮੁਲਾਕਾਤ ਕਰਨਗੇ।