• Home »
  • ਖਬਰਾਂ
  • » ਜਲੰਧਰ ਦੇ 11 ਬਲਾਕਾਂ ‘ਚ ਸਰਪੰਚਾਂ ਤੇ ਪੰਚਾਂ ਦੀ 11 ਜੂਨ ਨੂੰ ਹੋਵੇਗੀ ਉਪ ਚੋਣ

ਜਲੰਧਰ ਦੇ 11 ਬਲਾਕਾਂ ‘ਚ ਸਰਪੰਚਾਂ ਤੇ ਪੰਚਾਂ ਦੀ 11 ਜੂਨ ਨੂੰ ਹੋਵੇਗੀ ਉਪ ਚੋਣ

 25 ਤੋਂ 30 ਮਈ ਤੱਕ ਭਰੀਆਂ ਜਾਣਗੀਆਂ ਨਾਮਜਦਗੀਆਂ
-ਪੰਜਾਬੀਲੋਕ ਬਿਊਰੋ
ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਜਲੰਧਰ ਦੇ 11 ਬਲਾਕਾਂ ਦੇ 9 ਸਰਪੰਚਾਂ ਅਤੇ 47 ਪੰਚਾਂ ਦੀ ਉਪ ਚੋਣ ਲਈ ਵੋਟਾਂ 11 ਜੂਨ 2017 ਦਿਨ ਐਤਵਾਰ ਨੂੰ ਪੈਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਜਲੰਧਰ ਸ੍ਰੀ ਗਿਰੀਸ਼ ਦਯਾਲਨ ਨੇ ਦੱਸਿਆ ਕਿ ਪੰਜਾਬ ਚੋਣ ਕਮਿਸ਼ਨ ਵਲੋਂ ਗਰਾਮ ਪੰਚਾਇਤ ਦੀਆਂ ਉਪ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਗਰਾਮ ਪੰਚਾਇਤ ਦੀਆਂ ਉਪ ਚੋਣਾਂ ਲਈ 25 ਮਈ 2017 ਦਿਨ ਵੀਰਵਾਰ ਤੋਂ 30 ਮਈ 2017 ਦਿਨ ਮੰਗਲਵਾਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ। ਸ੍ਰੀ ਦਯਾਲਨ ਨੇ ਇਹ ਵੀ ਦੱਸਿਆ ਕਿ 27 ਮਈ ਨੂੰ ਦਿਨ ਸ਼ਨੀਵਾਰ ਹੋਣ ਦੇ ਬਾਵਜੂਦ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਦੇ ਹਨ।  ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਦੀ ਪੜਤਾਲ 31 ਮਈ 2017 ਦਿਨ ਬੁੱਧਵਾਰ ਨੂੰ ਹੋਵੇਗੀ ਤੇ 01 ਜੂਨ 2017 ਦਿਨ ਵੀਰਵਾਰ ਤੱਕ ਉਮੀਦਵਾਰ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਉਪਰੰਤ 11 ਜੂਨ 2017 ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਵੋਟਾਂ ਉਪਰੰਤ ਵੋਟਾਂ ਦੀ ਗਿਣਤੀ ਹੋਵੇਗੀ।
ਸ੍ਰੀ ਦਯਾਲਨ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿਚ ਉਪ ਚੋਣਾਂ ਹੋ ਰਹੀਆਂ ਹਨ ਉਥੇ ਮਾਡਲ ਕੋਡ ਆਫ ਕੰਡਕਟ 25 ਮਈ 2017 ਤੋਂ ਲਾਗੂ ਹੋ ਕੇ 13 ਜੂਨ 2017 ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ। ਸ੍ਰੀ ਦਯਾਲਨ ਨੇ ਅੱਗੇ ਦੱਸਿਆ ਕਿ ਗਰਾਮ ਪੰਚਾਇਤਾਂ ਦੀਆਂ ਕਰਵਾਈਆਂ ਜਾ ਰਹੀਆਂ ਉਪ ਚੋਣਾਂ ਦੌਰਾਨ ਜ਼ਿਲ੍ਹਾ ਜਲੰਧਰ ਦੇ ਬਲਾਕ ਜਲੰਧਰ ਈਸਟ ਵਿਚ ਪਿੰਡ ਰਹਿਮਾਨਪੁਰ ਅਤੇ ਪਿੰਡ ਚੰਨਣਪੁਰ ਦੇ ਸਰਪੰਚਾਂ ਅਤੇ ਪਿੰਡ ਬੰਬੀਆਂ ਵਾਲੀ ਦੇ ਵਾਰਡ ਨੰ : 8, ਪਿੰਡ ਜਮਸੇਰ ਦੇ ਵਾਰਡ ਨੰ : 1 ਅਤੇ ਪਿੰਡ ਨੰਗਲ ਕਰਾਰ ਖਾਂ ਦੇ ਵਾਰਡ ਨੰ : 1 ਲਈ ਪੰਚ ਦੀ ਚੋਣ ਹੋਵੇਗੀ। ਇਸੇ ਤਰ੍ਹਾਂ ਬਲਾਕ ਜਲੰਧਰ ਵੈਸਟ ‘ਚ ਪਿੰਡ ਰਸੂਲਪੁਰ ਬ੍ਰਾਹਮਣਾ ਅਤੇ ਪਿੰਡ ਚੀਮਾ ਦੇ ਸਰਪੰਚਾਂ ਅਤੇ ਪਿੰਡ ਸਰਾਏ ਖਾਂ ਦੇ ਵਾਰਡ ਨੰ : 6 ਅਤੇ 9, ਪਿੰਡ ਗਿੱਲ ਦੇ ਵਾਰਡ ਨੰ : 3, ਪਿੰਡ ਹੀਰਾਪੁਰ ਦੇ ਵਾਰਡ ਨੰ : 2, ਪਿੰਡ ਤਲਵਾੜਾ ਦੇ ਵਾਰਡ ਨੰਬਰ 2, ਪਿੰਡ ਹੇਲਰ ਦੇ ਵਾਰਡ ਨੰ : 7, ਪਿੰਡ ਗੱਡੋਵਾਲੀ ਦੇ ਵਾਰਡ ਨੰ : 1, ਪਿੰਡ ਦਿਆਲਪੁਰ ਦੇ ਵਾਰਡ ਨੰ : 1 ਵਿਚ ਪੰਚਾਂ ਦੀ ਚੋਣ ਹੋਵੇਗੀ। ਬਲਾਕ ਭੋਗਪੁਰ ਦੇ ਪਿੰਡ ਚੌਲਾਂਗ ਦੇ ਵਾਰਡ ਨੰ : 1, ਪਿੰਡ ਮੁਮੰਦਪੁਰ ਦੇ ਵਾਰਡ ਨੰ : 1 ਅਤੇ ਪਿੰਡ ਰੋਹਾਜਰੀ ਦੇ ਵਾਰਡ ਨੰ: 1 ਲਈ ਪੰਚ ਦੀ ਚੋਣ। ਬਲਾਕ ਆਦਮਪੁਰ ਦੇ ਪਿੰਡ ਰਾਮ ਨਗਰ ਦੇ ਸਰਪੰਚ ਤੋਂ ਇਲਾਵਾ ਪਿੰਡ ਰਾਮ ਨਗਰ ਦੇ ਵਾਰਡ ਨੰ : 5, ਪਿੰਡ ਕੋਟਲੀ ਸੇਖਾਂ ਦੇ ਵਾਰਡ ਨੰ ; 2, ਪਿੰਡ ਦਿਆਨਤ ਪੁਰ ਦੇ ਵਾਰਡ ਨੰ : 1, ਪਿੰਡ ਘੁਰਿਆਲ ਦੇ ਵਾਰਡ ਨੰ: 8 ਅਤੇ ਪਿੰਡ ਨਜਕਾ ਦੇ ਵਾਰਡ ਨੰ : 3 ਲਈ ਪੰਚ ਦੀ ਚੋਣ। ਬਲਾਕ ਨੋਕਦਰ ਦੇ ਪਿੰਡ ਗੋਹੀਰ ਦੇ ਸਰਪੰਚ ਤੋਂ ਇਲਾਵਾ ਪਿੰਡ ਨੰਗਲ ਜੀਵਨ ਦੇ ਵਾਰਡ ਨੰ : 5, ਨੂਰਪੁਰ ਦੇ ਵਾਰਡ ਨੰ : 1, ਪਿੰਡ ਚੰਨੀਆਂ ਦੇ ਵਾਰਡ ਨੰ : 1, ਪਿੰਡ ਰਹੀਮਪੁਰ ਦੇ ਵਾਰਡ ਨੰ : 4 ਅਤੇ ਪਿੰਡ ਕੰਗ ਸਾਹਿਬ ਰਾਏ ਦੇ ਵਾਰਡ ਨੰ : 6 ਲਈ ਪੰਚ ਦੀ ਚੋਣ ਹੋਵੇਗੀ। ਬਲਾਕ ਮਹਿਤਪੁਰ ਦੇ ਪਿੰਡ ਚੱਕ ਹੀਥਾਣਾ ਦੇ ਵਾਰਡ ਨੰ : 4, ਪਿੰਡ ਬੁੱਧੀ ਦੇ ਵਾਰਡ ਨੰ : 4, ਪਿੰਡ ਹਰੀਪੁਰ ਦੇ ਵਾਰਡ ਨੰ : 7 ਲਈ ਪੰਚ ਦੀ ਚੋਣ, ਇਸੇ ਤਰ੍ਹਾਂ ਬਲਾਕ ਸ਼ਾਹਕੋਟ ਦੇ ਪਿੰਡ ਲਸੂੜੀ ਅਤੇ ਪਿੰਡ ਐਦਲਪੁਰ ਦੇ ਸਰਪੰਚ ਤੋਂ ਇਲਾਵਾ ਪਿੰਡ ਅਕਾਲਪੁਰ ਦੇ ਵਾਰਡ ਨੰ : 1, ਪਿੰਡ ਡਾਬਰੀ ਦੇ ਵਾਰਡ ਨੰ : 1, ਪਿੰਡ ਦਾਂਦੇਵਾਲ ਦੇ ਵਾਰਡ ਨੰ : 6, ਪਿੰਡ ਪੂਨੀਆਂ ਦੇ ਵਾਰਡ ਨੰ : 2, ਪਿੰਡ ਕੋਟਲੀ ਗਾਜਰਾਂ ਦੇ ਵਾਰਡ ਨੰ : 6, ਪਿੰਡ ਨੰਗਲ ਅੰਬੀਆਂ ਦੇ ਵਾਰਡ ਨੰ : 1, ਪਿੰਡ ਜੱਫ਼ਰਵਾਲ ਦੇ ਵਾਰਡ ਨੰ : 1 ਤੇ 4 ਲਈ ਪੰਚ ਦੀ ਚੋਣ ਹੋਵੇਗੀ। ਇਸੇ ਤਰ੍ਹਾਂ ਬਲਾਕ ਲੋਹੀਆਂ ਦੇ ਪਿੰਡ ਕਮਲਪੁਰ ਦੇ ਵਾਰਡ ਨੰ : 5, ਪਿੰਡ ਖੋਸਾ ਦੇ ਵਾਰਡ ਨੰ : 2 ਅਤੇ ਪਿਡ ਕੋਠਾ ਦੇ ਵਾਰਡ ਨੰ : 3 ਦੇ ਪੰਚ ਦੀ ਚੋਣ ਹੋਵੇਗੀ। ਬਲਾਕ ਫਿਲੌਰ ਦੇ ਪਿਡ ਝੁੰਗੀਆਂ ਮਹਾਂਸਿੰਗ ਦੇ ਸਰਪੰਚ ਤੋਂ ਇਲਾਵਾ ਪਿੰਡ ਚੱਕ ਦੇਸ ਰਾਜ ਦੇ ਵਾਰਡ ਨੰ: 6, ਪਿੰਡ ਨੰਗਲ ਦੇ ਵਾਰਡ ਨੰ : 9, ਮਾਓਂ ਸਾਹਿਬ ਦੇ ਵਾਰਡ ਨੰ : 4, ਪਿੰਡ ਥੱਲਾ ਦੇ ਵਾਰਡ ਨੰ : 6 ਅਤੇ ਪਿੰਡ ਸੈਫਾਬਾਦ ਦੇ ਵਾਰਡ ਨੰ: 4 ਦੇ ਪੰਚ ਦੀ ਚੋਣ ਹੋਵੇਗੀ। ਇਸੇ ਤਰ੍ਹਾਂ ਬਲਾਕ ਨੂਰਮਹਿਲ ਦੇ ਪਿੰਡ ਉੱਪਲ ਜੰਗੀਰ ਦੇ ਵਾਰਡ ਨੰ : 1, ਪਿੰਡ ਮਿਥਾਰਾ ਦੇ ਵਾਰਡ ਨੰ : 6 ਅਤੇ ਪਿੰਡ ਨਾਹਲ ਦੇ ਵਾਰਡ ਨੰ : 5 ਅਤੇ ਬਲਾਕ ਰੁੜਕਾਂ ਦੇ ਪਿੰਡ ਸੈਦੋਵਾਲ ਦੇ ਵਾਰਡ ਨੰ : 5 ਲਈ ਪੰਚ ਦੀ ਚੋਣ ਹੋਵੇਗੀ।