• Home »
  • ਖਬਰਾਂ
  • » ਇਕ ਹੋਰ ਕਰਜ਼ਈ ਕਿਸਾਨ ਨੇ ਕੀਤੀ ਖੁਦਕੁਸ਼ੀ

ਇਕ ਹੋਰ ਕਰਜ਼ਈ ਕਿਸਾਨ ਨੇ ਕੀਤੀ ਖੁਦਕੁਸ਼ੀ

-ਪੰਜਾਬੀਲੋਕ ਬਿਊਰੋ
ਬਰਨਾਲਾ ਜ਼ਿਲੇ ਦੇ ਪਿੰਡ ਠੀਕਰੀਵਾਲ ਵਿਖੇ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ 53 ਸਾਲਾ ਸਮਸ਼ੇਰ ਸਿੰਘ ਵਾਸੀ ਢਿੱਲੋਂ ਪੱਤੀ ਠੀਕਰੀਵਾਲ ਦੇ ਸਿਰ ਖੇਤੀ ਕਾਰਨ ਲੱਖਾਂ ਰੁਪਿਆਂ ਦਾ ਕਰਜ਼ਾ ਸੀ, ਹਰ ਵਾਰ ਖੇਤੀ ਵਿੱਚ ਘਾਟਾ ਪੈਣ ਕਰਕੇ ਉਹ ਕਰਜ਼ਾ ਮੋੜ ਨਹੀਂ ਸੀ ਪਾ ਰਿਹਾ ਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ, ਨਿਰਾਸ਼ ਹੋ ਕੇ ਬੀਤੀ ਰਾਤ ਉਸ ਨੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ।