• Home »
  • ਖਬਰਾਂ
  • » ਕੈਪਟਨ ਸਰਕਾਰ ਨੇ ਡੈਪੂਟੇਸ਼ਨ ਵਾਲਾ ਅਮਲਾ ਵਾਪਸ ਸੱਦਿਆ

ਕੈਪਟਨ ਸਰਕਾਰ ਨੇ ਡੈਪੂਟੇਸ਼ਨ ਵਾਲਾ ਅਮਲਾ ਵਾਪਸ ਸੱਦਿਆ

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਵਿਚ ਵਿਭਾਗੀ ਕੰਮ ਚਲਾਉਣ ਅਤੇ ਨਫ਼ਰੀ ਨੂੰ ਪੂਰਾ ਕਰਨ ਲਈ ਡੈਪੂਟੇਸ਼ਨ ‘ਤੇ ਗਏ ਸਮੂਹ ਮੁਲਾਜ਼ਮਾਂ ਨੂੰ ਇੱਕ ਮਹੀਨੇ ਅੰਦਰ ਆਪਣੀ ਨਿਯੁਕਤੀ ਵਾਲੀ ਥਾਂ ‘ਤੇ ਵਾਪਸ ਸੱਦਿਆ ਗਿਆ ਹੈ,  ਨਹੀਂ ਤਾਂ ਉਹਨਾਂ ਦੀਆਂ ਤਨਖ਼ਾਹਾਂ ਬੰਦ ਕਰ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਜਾਰੀ ਇਹਨਾਂ ਹੁਕਮਾਂ ਨਾਲ ਕਰਮਚਾਰੀਆਂ ਵਿਚ ਹਫੜਾ ਦਫੜੀ ਮਚ ਗਈ ਹੈ।