• Home »
  • ਖਬਰਾਂ
  • » ਫੀਸ ਵਾਧੇ ਦੀ ਸ਼ਿਕਾਇਤ ‘ਤੇ ਵਿੱਟਰੀ ਮੈਨੇਜਮੈਂਟ

ਫੀਸ ਵਾਧੇ ਦੀ ਸ਼ਿਕਾਇਤ ‘ਤੇ ਵਿੱਟਰੀ ਮੈਨੇਜਮੈਂਟ

ਬੱਚਿਆਂ ਨੂੰ ਜਮਾਤਾਂ ‘ਚ ਵੜਨ ਤੋਂ ਰੋਕਿਆ
-ਪੰਜਾਬੀਲੋਕ ਬਿਊਰੋ
ਸਰਕਾਰ ਦਾ ਆਦੇਸ਼ ਹੈ ਕਿ ਕੋਈ ਵੀ ਪ੍ਰਾਈਵੇਟ ਸਕੂਲ 8 ਫੀਸਦੀ ਤੋਂ ਵੱਧ ਫੀਸ ਵਿੱਚ ਵਾਧਾ ਨਹੀਂ ਕਰ ਸਕਦਾ। ਪਰ ਇਸ ਆਦੇਸ਼ ‘ਤੇ ਅਮਲ ਕਰਵਾਉਣ ਦਾ ਕੋਈ ਪ੍ਰਬੰਧ ਨਹੀਂ, ਜਿਸ ਕਰਕੇ ਨਿੱਜੀ ਸਕੂਲਾਂ ਦੀ ਲੁੱਟ ਜਾਰੀ ਹੈ। ਕੋਟਕਪੂਰਾ ਵਿੱਚ ਇਕ ਪ੍ਰਾਈਵੇਟ ਸਕੂਲ ਵਲੋਂ ਵਸੂਲੀ ਜਾ ਰਹੀ ਮੋਟੀ ਦਾਖਲਾ ਫੀਸ ਦੀ 8 ਬੱਚਿਆਂ ਦੇ ਪਰਿਵਾਰਾਂ ਨੇ ਕਮਿਸ਼ਨਰ ਕੋਲ ਸ਼ਿਕਾਇਤ ਕਰ ਦਿੱਤੀ, ਤਾਂ ਸਕੂਲ ਮੈਨੇਜਮੈਂਟ ਨੇ ਦਾਖਲਾ ਲਏ ਹੋਣ ਦੇ ਬਾਵਜੂਦ ਕੱਲ ਬੱਚਿਆਂ ਨੂੰ ਸਕੂਲ ਵਿੱਚ ਵੜਨ ਨਹੀਂ ਦਿੱਤੇ। ਭੜਕੇ ਮਾਪਿਆਂ ਨੇ ਬੱਚਿਆਂ ਨੂੰ ਨਾਲ ਲੈ ਕੇ ਸਕੂਲਦੇ ਬਾਹਰ ਕੜਕਦੀ ਧੁੱਪ ਵਿੱਚ ਚਾਰ ਘੰਟੇ ਧਰਨਾ ਮਾਰਿਆ, ਐਸ ਡੀ ਐਮ ਤੇ ਹੋਰ ਅਫਸਰਾਂ ਨੇ ਆ ਕੇ ਬੱਚਿਆਂ ਨੂੰ ਉਹਨਾਂ ਦੀਆਂ ਜਮਾਤਾਂ ਵਿੱਚ ਬਿਠਾਇਆ ਤੇ ਸਕੂਲ ਮੈਨੇਜਮੈਂਟ ਨੂੰ ਸ਼ਿਕਾਇਤ ਦਾ ਨਿਪਟਾਰਾ ਹੋਣ ਤੱਕ ਬੱਚਿਆਂ ਨਾਲ ਵਿਤਕਰਾ ਨਾ ਕਰਨ ਦੇ ਆਦੇਸ਼ ਦਿੱਤੇ ਨੇ।
Êਪਰ ਦੱਸਦੇ ਨੇ ਕਿ ਸਕੂਲ ਮੈਨੇਜਮੈਂਟ ਦੀ ਉਪਰਲੀ ਪਹੁੰਚ ਸਕਦਾ ਪੂਰੀ ਅੜੀ ਦਿਖਾ ਰਹੇ ਨੇ।