• Home »
  • ਖਬਰਾਂ
  • » ਅਵਾਰਾ ਗਊਆਂ ਕਰਕੇ ਹਰ ਤੀਜੇ ਦਿਨ ਜਾਂਦੀ ਹੈ ਇਕ ਜਾਨ

ਅਵਾਰਾ ਗਊਆਂ ਕਰਕੇ ਹਰ ਤੀਜੇ ਦਿਨ ਜਾਂਦੀ ਹੈ ਇਕ ਜਾਨ

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਇੱਕ ਲੱਖ ਤੋਂ ਜ਼ਿਆਦਾ ਗਾਵਾਂ ਸੜਕਾਂ ‘ਤੇ ਘੁੰਮ ਰਹੀਆਂ ਹਨ। ਇਸ ਕਾਰਨ ਸੜਕਾਂ ‘ਤੇ ਹੋਣ ਵਾਲੇ ਹਾਦਸਿਆਂ ਵਿੱਚ ਔਸਤਨ ਹਰ ਤੀਸਰੇ ਦਿਨ ਸੂਬੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇਹ ਪ੍ਰਗਟਾਵਾ ਪੰਜਾਬ ਗਊ ਰੱਖਿਆ ਕਮਿਸ਼ਨ ਦੇ ਚੇਅਰਮੈਨ ਕੀਮਤੀ ਲਾਲ ਭਗਤ ਨੇ ਕੀਤਾ।ਚੇਅਰਮੈਨ ਨੇ ਕਿਹਾ ਕਿ ਰਾਜ ਵਿੱਚ ਲਾਵਾਰਸ ਗਾਵਾਂ ਸੜਕਾਂ ਉੱਤੇ ਘੁੰਮ ਰਹੀਆਂ ਹਨ। ਇਸ ਨਾਲ ਨਾ ਸਿਰਫ਼ ਸੜਕ ਹਾਦਸੇ ਹੁੰਦੇ ਹਨ ਬਲਕਿ ਕਿਸਾਨਾਂ ਦੀ ਫ਼ਸਲ ਵੀ ਬਰਬਾਦ ਹੋ ਜਾਂਦੀ ਹੈ। ਉਨਾਂ ਕਿਹਾ ਕਿ ਜੇਕਰ ਸਰਕਾਰ ਮਦਦ ਕਰੇ ਤਾਂ ਉਹ ਇਨਾਂ ਲਵਾਰਿਸ ਗਾਵਾਂ ਨੂੰ ਸੜਕਾਂ ਤੋਂ ਚੁੱਕ ਕੇ ਗਊਸ਼ਾਲਾ ਵਿੱਚ ਪਹੁੰਚਦਾ ਕਰ ਸਕਦੇ ਹਨ। ਉਨਾਂ ਕਿਹਾ ਕਿ ਕਮਿਸ਼ਨ ਵਿੱਚ ਜਿਹੜੇ ਰਿਕਾਰਡ ਆਏ ਹਨ, ਉਨਾਂ ਅਨੁਸਾਰ ਪਿਛਲੇ ਢਾਈ ਸਾਲ ਵਿੱਚ ਰਾਜ ਵਿੱਚ ਘੱਟ ਤੋਂ ਘੱਟ 300 ਲੋਕਾਂ ਦੀ ਮੌਤ ਗਊਆਂ ਕਾਰਨ ਹੋਏ ਸੜਕ ਹਾਦਸੇ ਹਨ। ਵਰਤਮਾਨ ਸਮੇਂ ਵਿੱਚ ਇੱਕ ਲੱਖ ਛੇ ਹਜ਼ਾਰ ਅਜਿਹੀਆਂ ਗਾਵਾਂ ਹਨ ਜਿਹੜੀਆਂ ਰਾਜ ਦੇ ਵਿਭਿੰਨ ਹਿੱਸਿਆਂ ਵਿੱਚ ਸੜਕਾਂ ਤੇ ਹੀ ਘੁੰਮ ਰਹੀਆਂ ਹਨ। ਉਨਾਂ ਕਿਹਾ ਕਿ ਸੜਕ ਹਾਦਸਿਆਂ ਤੇ ਲੋਕਾਂ ਦੀ ਮੌਤ ਨੂੰ ਸਰਕਾਰ ਗੰਭੀਰ ਨਹੀਂ ਹੈ।