• Home »
  • ਖਬਰਾਂ
  • » ਰੇਤੇ ‘ਤੇ ਕਾਂਗਰਸੀਆਂ ਦਾ ਹੋਊ ਕਬਜ਼ਾ

ਰੇਤੇ ‘ਤੇ ਕਾਂਗਰਸੀਆਂ ਦਾ ਹੋਊ ਕਬਜ਼ਾ

-ਪੰਜਾਬੀਲੋਕ ਬਿਊਰੋ
ਰੇਤਾ ਬਜਰੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁੱਦਿਆਂ ਵਿੱਚੋਂ ਇੱਕ ਸੀ। ਚੋਣਾਂ ਸਮੇਂ ਵਿਰੋਧੀ ਪਾਰਟੀਆਂ ਨੇ ਅਕਾਲੀ ਦਲ ਨੂੰ ਇਸ ਮੁੱਦੇ ਉੱਤੇ ਘੇਰਿਆ ਸੀ ਕਿ  ਰੇਤੇ ਬਜਰੀ ‘ਤੇ ਬਾਦਲਕਿਆਂ ਦਾ ਕਬਜ਼ਾ ਹੈ, ਕਾਂਗਰਸ ਦਾ ਸੱਤਾ ਵਿੱਚ ਆਉਣ ਤੋਂ ਬਾਅਦ ਰੇਤੇ ਬਜਰੀ ਦਾ ਸਾਰਾ ਕੰਟਰੋਲ ਸਰਕਾਰੀ ਹੱਥਾਂ ‘ਚ ਆਉਣ ਦੀ ਉਮੀਦ ਜਾਗੀ ਸੀ,  ਪਰ ਹੁਣ ਲੱਗਦਾ ਹੈ ਕਿ ਕਾਂਗਰਸ ਵੀ ਅਕਾਲੀਆਂ ਦੇ ਰਾਹ ਚੱਲ ਪਈ ਹੈ। ਪਿਛਲੀ ਸਰਕਾਰ ਤਰਾਂ ਮੌਜੂਦਾ ਸਰਕਾਰ ਵੀ ਰੇਤੇ ਦਾ ਕਾਰੋਬਾਰ ਠੇਕੇਦਾਰਾਂ ਸੌਪਣ ਦੇ ਰੌਂਅ ਵਿੱਚ ਹੈ। jordans for cheap ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ ਮਾਈਨਿੰਗ ਉਦਯੋਗ ਤੇ ਕਮਰਸ ਵਿਭਾਗ ਵੱਲੋਂ ਨੋਟਿਸ ਜਾਰੀ ਕਰਕੇ ਰੇਤੇ ਨੂੰ ਫਿਰ ਠੇਕੇਦਾਰਾਂ ਦੇ ਹੱਥਾਂ ‘ਚ ਦੇਣ ਦੀ ਤਿਆਰੀ ਕੀਤੀ ਗਈ ਹੈ। ਇਸ ਵਿਭਾਗ ਵੱਲੋਂ ਜਾਰੀ ਨੋਟਿਸ ਵਿੱਚ ਪੰਜਾਬ ‘ਚ ਵੱਖ-ਵੱਖ ਜ਼ਿਲਿਆਂ ਦੀਆਂ 59 ਖਾਣਾਂ (ਖੱਡਾਂ) ਦੀ ਈ-ਆਕਸ਼ਨ ਪੰਜਾਬ ਮਾਈਨਰ ਮਿਨਰਲ ਰੂਲਜ਼ 2013 ਤਹਿਤ ਕੀਤੀ ਜਾ ਰਹੀ ਹੈ।
ਇਸ ਨੋਟਿਸ ‘ਚ ਜ਼ਿਲਾ ਅੰਮ੍ਤਿਸਰ ਚ ਬਲੜਵਾਲ, ਡੱਡੀਆਂ, ਰੂੜੇਵਾਲ, ਚਾਹੜਪੁਰ, ਕੋਟਲੀ ਬਰਵਾਲਾ, ਖਾਨਪੁਰ ਅਤੇ ਮਹਿਤਾਬ ਕੋਟ ਦੀਆਂ ਕੁੱਲ Cheap Football Jerseys 7 ਰੇਤੇ ਦੀਆਂ ਖਾਣਾਂ, ਜ਼ਿਲਾ ਫਿਰੋਜ਼ਪੁਰ ਚ ਕਾਮਲਵਾਲਾ, ਗੱਟਾਬਾਦਸ਼ਾਹ, ਬੰਡਾਲਾ ਤੇ ਚੱਕ ਖੰਨਾ ਦੀਆਂ ਕੁੱਲ 4, ਜ਼ਿਲਾ ਤਰਨ-ਤਾਰਨ ਚ ਜੱਲੋਕੇ ਕੁੱਲ 1, ਜਲੰਧਰ oakley womens sunglasses ਚ ਪੰਜਢੇਰਾਂ, ਸਿਲਕੀਆਣਾਂ, ਕੈਮਵਾਲਾ, ਰਾਮੇ, ਬਾਊਪੁਰ, Babywaage ਛਾਉਲਾ, ਬੂੜੇਵਾਲ, ਯੂਸਫਪੁਰ, ਖੋਰੂਲਾਪੁਰ ਦੀਆਂ ਕੁੱਲ 9, ਜ਼ਿਲਾ ਫਾਜ਼ਿਲਕਾ ਅੰਦਰ ਹਸਤਕਲਾਂ, ਸੁਖੇੜਾ ਬੋਦਲਾ, ਮਹਾਤਮ ਨਗਰ, ਰਾਣਾ-1, ਰਾਣਾ-2 ਦੀਆਂ ਕੁੱਲ 5, ਜ਼ਿਲਾ ਰੂਪ ਨਗਰ ਚ ਕਕਰਾਲਾ, ਬ੍ਰਹਮਪੁਰ, ਐਲਗਰਾਂ ਕੁੱਲ 3, ਲੁਧਿਆਣਾ ‘ਚ ਦੁਪਾਣਾ, ਸਿਕੰਦਰਪੁਰ, ਰਜ਼ਾਪੁਰ ਕੱਲ 3, ਪਠਾਨਕੋਟ Cheap Oakleys ‘ਚ ਤਾਹੜਪੁਰ, ਅਦਾਲਤਗੜ, ਗੱਜੂ ਜਗੀਰ ਕੁੱਲ 3, ਗੁਰਦਾਸਪੁਰ ‘ਚ ਤੂਰ, ਗੁਣੀਆਂ, ਤਲਵਾੜਾ, ਰਾਮਪੁਰ ਦੀਆਂ ਕੁੱਲ 4, ਸ਼ਹੀਦ ਭਗਤ ਸਿੰਘ ਨਗਰ ‘ਚ ਮਲਿਕਪੁਰ, ਮੰਡਾਲਾ, ਮਹਿਦੀਪੁਰ, ਬਹਿਲੂਰਖੁਰਦ, ਸੈਦਪੁਰ ਖੁਰਦ, ਕਨੋਨ, ਬੈਰਸਾਲ, ਲਾਲੇਵਾਲ, ਖੋਜਾ, ਬੇਗੋਵਾਲ, ਬਰਾਮਦ ਰੈਲ ‘ਚ ਕੁੱਲ 11 ਤੇ ਸਹਿਬਜਾਦਾ ਅਜੀਤ ਸਿੰਘ ਨਗਰ ‘ਚ ਰਾਮਪੁਰ ਕਲਾਂ, ਖਾਨਪੁਰ ਖੱਦਰ, ਮੀਰਪੁਰ, ਆਲਮਗੀਰ, ਬਾਸਮਾ, ਬਾਕਰਪੁਰ, ਕੁਕਰਾਲੀ, ਸੁੰਡਰਾ, ਹੰਸਾਲਾ ਦੀਆਂ ਕੁੱਲ 9 ਖੱਡਾਂ ਦੀ ਆਨ-ਲਾਈਨ ਨਿਲਾਮੀ ਹੋਵੇਗੀ ਜਿਨਾਂ ਦੀ ਰਕਮ ਲੱਖਾਂ ਰੁਪਏ ਚ ਦਰਸਾਈ ਗਈ ਹੈ ਜਿਸ ਨਾਲ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਤਰਾਂ ਰੇਤਾ ਦੇ ਵੱਡੇ ਠੇਕੇਦਾਰ ਇਸ ਆਨ-ਲਾਈਨ ਨਿਲਾਮੀ ਚ ਸ਼ਾਮਿਲ ਹੋਣਗੇ ਤੇ ਰੇਤਾ ਨੂੰ ਆਪਣੇ ਕੰਟਰੋਲ ਚ ਕਰਨਗੇ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਧਨਵੰਤ ਸਿੰਘ ਖਤਰਾਏ cheap ray ban sungalsses ਕਲਾਂ ਤੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਸਰੀਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਨੇ ਰੇਤੇ ਸਮੇਤ ਹੋਰ ਕੁਦਰਤੀ ਖਣਿਜ ਬਿਨਾਂ ਕਿਸੇ ਟੈਕਸ ਤੋਂ ਮੁਫਤ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਸਰਕਾਰ ਵੱਲੋਂ ਰੇਤੇ ਦੀਆਂ ਖੱਡਾਂ ਦੀ ਨਿਲਾਮੀ ਕਰਵਾ ਕੇ ਖੱਡਾਂ ਨੂੰ ਠੇਕੇਦਾਰਾਂ ਨੂੰ ਸੌਂਪ ਕੇ ਆਪਣੇ ਕੀਤੇ ਵਾਅਦੇ ਤੋਂ ਭੱਜ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੀ ਸਰਕਾਰੀ ਪਰਚੀ ਲੱਗਣ ਦੀ ਬਜਾਏ ਠੇਕੇਦਾਰਾਂ ਵੱਲੋਂ ਸਰਕਾਰ ਦੇ ਬਣਾਏ ਨਿਯਮਾਂ ਅਨੁਸਾਰ ਚੁੰਗੀ ਲਾਈ ਜਾਂਦੀ ਹੈ ਹੈ ਜਾਂ ਠੇਕੇਦਾਰ ਆਪਣੀ ਮਨ-ਮਰਜ਼ੀ ਦੇ ਰੇਟ ਵਸੂਲ ਕਰਕੇ ਰੇਤਾ ਨੂੰ ਸਸਤਾ ਕਰਨ ਦੀ ਬਜਾਏ ਹੋਰ ਮਹਿੰਗਾ ਕਰਨਗੇ।