ਕੇਜਰੀਵਾਲ ਸਰਕਾਰ ਨੂੰ ਝਟਕਾ

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘਟਣ ਦਾ ਨਾਮ Cheap nfl Jerseys ਨਹੀਂ ਲੈ ਰਹੀਆਂ। ਦਿੱਲੀ ਨਗਰ cheap China Jerseys ਨਿਗਮ ਚੋਣਾਂ ਤੋਂ ਪਹਿਲਾਂ ਆਪ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਕੇਜਰੀਵਾਲ ਸਰਕਾਰ ਦੇ ਫੈਸਲਿਆਂ ਦੀ ਜਾਂਚ ਲਈ ਦਿੱਲੀ ਦੇ ਸਾਬਕਾ ਐਲ ਜੀ ਨਜੀਬ ਜੰਗ ਵੱਲੋਂ ਬਣਾਈ ਗਈ ਸੁੰਗਲੂ ਕਮੇਟੀ ਨੇ ਕੇਜਰੀਵਾਲ ਸਰਕਾਰ ‘ਤੇ ਸੱਤਾ ਦੀ ਦੁਰਵਰਤੋਂ ਦਾ ਇਲਜ਼ਾਮ ਲਾਇਆ ਹੈ। ਕਮੇਟੀ ਨੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਬੇਟੀ ਦੀ ਨਿਯੁਕਤੀ ਨੂੰ ਗਲਤ ਦੱਸਿਆ ਹੈ। ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਬੰਗਲਾ ਮੁਹੱਈਆ ਕਰਵਾਉਣ ਸਬੰਧੀ ਸਵਾਲ ਉਠਾਏ ਹਨ। ਰਿਪੋਰਟ ਮੁਤਾਬਕ ‘ਆਪ’ ਵਿਧਾਇਕ ਅਖਿਲੇਸ਼ ਤ੍ਰਿਪਾਠੀ ਨੂੰ ਕਾਨੂੰਨ ਛਿੱਕੇ ਟੰਗ ਕੇ ਬੰਗਲਾ ਦਿੱਤਾ ਗਿਆ ਹੈ। ਨਿਕੁੰਜ ਅੱਗਰਵਾਲ ਨੂੰ ਸਿਹਤ ਮੰਤਰੀ ਦਾ ਓਐਸਡੀ ਬਣਾਏ ਜਾਣ ‘ਤੇ ਸਵਾਲ ਉਠਾਏ ਹਨ। ਅੱਗਰਵਾਲ ਅਰਵਿੰਦ ਕੇਜਰੀਵਾਲ ਦਾ ਰਿਸ਼ਤੇਦਾਰ ਹੈ। ਇਸ ਤੋਂ ਇਲਾਵਾ ਦਿੱਲੀ ‘ਚ ਮਹੱਲਾ ਕਲੀਨਕ, en ਭ੍ਰਿਸ਼ਟਾਚਾਰ ‘ਚ nba jerseys sales ਸ਼ਿਕਾਇਤ ਦੀ ਪ੍ਰਕਿਰਿਆ ‘ਤੇ ਸਵਾਲ ਉਠਾਏ ਹਨ। ਸੁੰਗਲੂ ਕਮੇਟੀ ਦੀ ਰਿਪੋਰਟ ‘ਚ ਇਸ ਤਰਾਂ ਦੇ ਇਲਜ਼ਾਮਾਂ ਨਾਲ ਕੇਜਰੀਵਾਲ ਵਿਵਾਦਾਂ ‘ਚ ਘਿਰ ਗਏ ਹਨ।