• Home »
  • ਖਬਰਾਂ
  • » ਕਿਸਾਨੀ ਕਰਜ਼ੇ ‘ਤੇ ਕੈਪਟਨ ਸਰਕਾਰ ਵਕਤ ਕਟੀ ਕਰਨ ‘ਚ ਲੱਗੀ

ਕਿਸਾਨੀ ਕਰਜ਼ੇ ‘ਤੇ ਕੈਪਟਨ ਸਰਕਾਰ ਵਕਤ ਕਟੀ ਕਰਨ ‘ਚ ਲੱਗੀ

-ਪੰਜਾਬੀਲੋਕ ਬਿਊਰੋ
ਯੂ ਪੀ ਵਿੱਚ 2 ਲੱਖ 15 ਹਜ਼ਾਰ ਕਿਸਾਨਾਂ ਦਾ ਇਕ ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮਾਫ ਕਰਨ ਦਾ ਐਲਾਨ ਹੁੰਦਿਆਂ ਸਾਰ ਪੰਜਾਬ ਦੀ ਕੈਪਟਨ ਸਰਕਾਰ ‘ਤੇ ਵੀ wholesale nfl jerseys ਕਰਜ਼ਾ ਮਾਫੀ ਵਾਲਾ ਵਾਅਦਾ ਪੂਰਾ ਕਰਨ ਦਾ ਦਬਾਅ ਵਧ ਗਿਆ ਹੈ। ਅਕਾਲੀ ਦਲ ਬਾਦਲ ਵਲੋਂ ਵੀ ਕੈਪਟਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਤੇ ਸਵਾਲ ਕੀਤੇ ray ban sale ਜਾ ਰਹੇ ਨੇ ਕਿ ਆਖਰ ਕਦੋਂ ਕਰਜ਼ਾ ਮਾਫ ਹੋਊ..? ਪਰ ਕੈਪ’ਟਨ ਅਮਰਿੰਦਰ ਸਿੰਘ  ਨੇ ਕਿਹਾ ਹੈ ਕਿ ਇਕ ਕੋਰ ਗਰੁੱਪ ਬਣਾ ਦਿੱਤਾ ਹੈ, ਜੋ ਪਤਾ ਕਰੂ ਕਿ ਕਿਸਾਨਾਂ ਸਿਰ ਕਿੰਨਾ ਕਰਜ਼ਾ ਹੈ, ਤੇ ਇਹ ਵੀ ਦੱਸੂ PlIxZaBMEA ਕਿ ਕਰਜ਼ਾ ਮਾਫ ਕਰਨ ਲਈ ਫੰਡ ਕਿੱਥੋਂ ਲੈ ਕੇ ਆਉਣਾ ਹੈ, ਉਸ ਮਗਰੋਂ ਕਰਜ਼ਾ ਮਾਫ ਕਰਾਂਗੇ। ਕਰਜ਼ਈ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ  ਨਾ ਹੋਵੇ , ਇਸ ਵਾਸਤੇ ਧਾਰਾ 67-ਏ ਖਤਮ ਕਰ ਦਿੱਤੀ ਗਈ ਹੈ। ਸਾਰੀਆਂ ਬੈਂਕਾਂ ਨੂੰ ਇਸ ਬਾਰੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਨੇ।
ਫਿਲਹਾਲ ਕਰਜ਼ੇ ਦਾ ਪਤਾ ਕਰਨ ਦਾ ਕਹਿ ਕੇ ਕੈਪਟਨ ਸਰਕਾਰ ਨੇ ਇਹ ਮਸਲਾ ਟਾਲਣ ਦਾ ਯਤਨ ਕੀਤਾਹੈ, ਪਰ ਹਕੀਕਤ ਇਹ ਹੈ ਕਿ ਕਿਸਾਨਾਂ ਸਿਰ ਕਿੰਨਾ ਕਰਜ਼ਾ ਹੈ, ਇਸ ਦੇ ਸਾਰੇ ਅੰਕੜੇ ਸਰਕਾਰ ਕੋਲ ਮੌਜੂਦ ਹਨ, ਦੁਬਾਰਾ ਜਾਂਚ ਦਾ ਕਹਿ ਕੇ ਵਕਤ ਖਰਾਬ ਕਰਨ ਵਾਲੀ ਗੱਲ ਹੈ।<br />
ਸਟੇਟ ਪੱਧਰੀ ਬੈਂਕਰਜ਼ ਕਮੇਟੀ ਦੀ ਰਿਪੋਰਟ ਮੁਤਾਬਕ 31 ਦਸੰਬਰ 2016 ਤੱਕ ਪੰਜਾਬ ਦੇ ਕਿਸਾਨਾਂ ਸਿਰ ਬੈਂਕਾਂ ਦਾ 54 ਹਜ਼ਾਰ ਕਰੋੜ ਦਾ ਕਰਜ਼ਾ ਹੈ, ਕੋ ਆਪ੍ਰੇਟਵਿ ਬੈਂਕਾਂ ਦਾ ਕਰਜ਼ਾ 9 ਹਜ਼ਾਰ ਕਰੋੜ ਹੈ। ਬੈਂਕ ਅਧਿਕਾਰੀ ਖੁਦ ਹੈਰਾਨ ਹਨ ਕਿ ਸੂਬੇ ਵਿੱਚ ਹਰ ਸਾਲ 60 ਹਜ਼ਾਰ ਕਰੋੜ ਦੀ ਫਸਲ ਹੁੰਦੀ ਹੈ, ਫੇਰ ਕਿਸਾਨਾਂ ਸਿਰ ਐਨਾ ਕਰਜ਼ਾ ਚੜ ਕਿਵੇਂ ਗਿਆ?
ਇਕ ਅਧਿਕਾਰੀ ਨੇ ਸੰਕੇਤ ਦਿੱਤਾ ਹੈ ਕਿ ਹਰੇਕ ਕਿਸਾਨ ਦਾ ਕਰਜ਼ਾ ਮਾਫ ਨਹੀਂ ਹੋ ਸਕਦੀ, ਸਿਰਫ ਛੋਟੇ ਕਿਸਾਨਾਂ ਨੂੰ ਹੀ ਰਾਹਤ ਦਿੱਤੀ ਜਾ ਸਕਦੀ ਹੈ। ਸਭ ਤੋਂ ਵੱਡੀ ਮੁਸ਼ਕਲ ਆੜਤੀਆਂ ਤੋਂ ਲਏ ਕਰਜ਼ੇ ਦੀ ਹੈ, ਜੋ ਸਾਰਾ ਕੰਮ ਦੋ ਨੰਬਰ ਵਿੱਚ ਹੁੰਦਾ ਹੈ, ਜਿਸਦੇ ਸਹੀ ਸਹੀ ਅੰਕੜੇ ਪਤਾ ਹੀ ਨਹੀਂ ਕਿ ਆੜਤੀਆਂ ਦਾ ਕਿੰਨਾ ਕਰਜ਼ਾ ਕਿਸਾਨਾਂ ਨੇ ਦੇਣਾ ਹੈ। ਕੈਪਟਨ ਸਰਕਾਰ ਨੈਸ਼ਨਲਾਈਜ਼ਡ ਬੈਂਕਾਂ ਨੂੰ ਕਿਸਾਨਾਂ ਨੂੰ ਅੰਨੇਵਾਹ ਕਰਜ਼ਾ ਦੇਣ ਤੋਂ ਰੋਕਣ ਦੀ ਵੀ ਯੋਜਨਾ ਬਣਾ ਰਹੀ ਹੈ।
ਸਪੱਸ਼ਟ ਹੈ ਕਿ cheap jordans online ਕਰਜ਼ਾ ਮਾਫੀ ‘ਤੇ ਹਾਲੇ ਵੀ ਕੈਪਟਨ ਸਰਕਾਰ ਸਾਫ ਨੀਤੀ ਦਾ ਝਲਕਾਰਾ ਨਹੀਂ ਦਿਵਾ ਸਕੀ।
ਯਾਦ ਰਹੇ ਯੂ ਪੀ ਦੀ ਯੋਗੀ ਸਰਕਾਰ ਦੀ ਲਗਭਗ ਡੇਢ ਘੰਟੇ ਤਕ ਚੱਲੀ ਕੈਬਨਿਟ ਬੈਠਕ ਵਲੋਂ ਲਏ  ਗਏ ਵੱਡੇ ਫੈਸਲਿਆਂ ‘ਚ ਕਿਸਾਨਾਂ ਨੂੰ ਵਿਚੋਲਿਆਂ ਤੋਂ ਮੁਕਤੀ, 80 ਲੱਖ ਮੀਟ੍ਰਿਕ ਟਨ ਅਨਾਜ ਦੀ ਖਰੀਦ ਹੋਵੇਗੀ, ਫਸਲ ਦੇ ਸਮਰਥਨ ਮੁੱਲ ਦਾ ਪੈਸਾ ਕਿਸਾਨਾਂ ਦੇ ਖਾਤੇ ‘ਚ, ਆਲੂ ਦੀ ਖਰੀਦ ਲਈ ਤਿੰਨ ਲੋਕਾਂ ਦੀ ਕਮੇਟੀ, ਗਾਜ਼ੀਪੁਰ ‘ਚ ਸਪੋਰਟਸ ਕੰਪਲੈਕਸ ਬਣੇਗਾ,30729 ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ਾ ਮੁਆਫ, 5630 ਕਰੋੜ ਰੁਪਏ ਦਾ ਕਰਜ ਪੂਰੀ ਤਰਾਂ ਨਾਲ ਮੁਆਫ, ਕਿਸਾਨ ਰਾਹਤ ਬਾਂਡ ਦਾ ਵੀ ਐਲਾਨ, ਰਾਸ਼ਟਰੀ ਪਿਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਆਦਿ ਸ਼ਾਮਿਲ ਹਨ।ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੇ 2.15 ਲੱਖ ਕਿਸਾਨਾਂ ਦਾ 1 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਨਾਲ ਸਰਕਾਰੀ ਖ਼ਜ਼ਾਨੇ ‘ਤੇ 36 ਹਜ਼ਾਰ ਕਰੋੜ ਦਾ ਬੋਝ ਪਵੇਗਾ।