• Home »
  • ਖਬਰਾਂ
  • » ਖਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ

ਖਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ

-ਪੰਜਾਬੀਲੋਕ ਬਿਊਰੋ
ਅੱਜ ਪੰਜਾਬ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਸਮੇਤ ਗੜੇਮਾਰੀ ਹੋਈ ਹੈ। ਜਿਸ ਨਾਲ ਖੇਤਾਂ ਵਿਚ ਖੜੀ ਕਣਕ ਤੇ ਚਾਰੇ ਦੀਆਂ ਫ਼ਸਲਾਂ ਨੂੰ ਵੱਡਾ ਨੁਕਸਾਨ ਹੋਣ ਦੀ ਖ਼ਬਰ ਹੈ। ਮੰਡੀਆਂ ਵਿੱਚ ਵੀ ਜਿਣਸ ਆਉਣ ਕਰਕੇ ਕਿਸਾਨਾਂ ਦੀਆਂ ਚਿੰਤਾਵਾਂ ‘ਚ ਵਾਧਾ ਹੋ ਗਿਆ ਹੈ।
ਓਧਰ ਮੱਧ ਪ੍ਰਦੇਸ਼ ਵਿੱਚ ਸੰਤਰੇ ਦੇ ਉਤਪਾਦਕ ਕਿਸਾਨ ਪ੍ਰੇਸ਼ਾਨ ਹਨ। ਕਿਸਾਨ ਤੋਂ ਸੰਤਰਾ ਪੰਜ ਰੁਪਏ ਕਿੱਲੋ ਨੂੰ ਵੀ ਕੋਈ ਖ਼ਰੀਦਣ ਲਈ ਤਿਆਰ ਨਹੀਂ। ਪਰ ਵੱਡੇ ਸ਼ਹਿਰਾਂ cheap jerseys china ਵਿੱਚ ਇਹੀ cheap ray bans ਸੰਤਰਾ 70-100 ਰੁਪਏ ਕਿੱਲੋ ਵਿਕ ਰਿਹਾ ਹੈ।
ਕਿਸਾਨਾਂ ਦੀ SWIZZ ਲਾਗਤ ਵੀ ਪੂਰੀ ਨਹੀਂ ਹੋ ਰਹੀ। ਗੱਡੀ ਦਾ ਕਿਰਾਇਆ ਤੇ ਮਜ਼ਦੂਰਾਂ ਦੀ ਮਜ਼ਦੂਰੀ ਵੀ ਨਹੀਂ ਦੇ ਪਾ ਰਹੇ। ਕਿਸਾਨਾਂ ਦਾ ਕਹਿਣਾ ਹੈ ਕਿ ਵਪਾਰੀ ਉਨਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ। ਉਨਾਂ ਤੋਂ 2-3 ਰੁਪਏ ਕਿੱਲੋ ਸੰਤਰਾ ਖ਼ਰੀਦ ਕੇ ਬਾਜ਼ਾਰ nfl jerseys cheap ਵਿੱਚ 20 ਤੋਂ 40 ਰੁਪਏ ਕਿੱਲੋ ਵੇਚ ਰਹੇ ਹਨ।
ਇਸ ਲੁੱਟ ਨੂੰ ਰੋਕਣ ਲਈ ਕਿਸੇ ਸਰਕਾਰ ਨੇ ਕਦੇ ਕੋਈ ਕਦਮ ਨਹੀਂ oakley sunglasses sale ਚੁੱਕਿਆ, ਸਗੋਂ ਸਵਾਲ ਕੀਤੇ ਜਾਂਦੇ ਨੇ ਕਿ ਬੰਪਰ ਫਸਲ ਹੋਣ ਦੇ ਬਾਵਜੂਦ ਕਿਸਾਨ ਕਰਜ਼ਈ ਕਿਵੇਂ ਹੋਈ ਜਾਂਦੇ ਨੇ, ਖੌਰੇ ਅਯਾਸ਼ੀਆਂ ਕਰਦੇ ਨੇ?