ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਡੇਰਾ ਬਿਆਸ ਦੇ ਮੁਖੀ ਫੋਟੋ ਛਪੀ ਹੈ ਗੁਟਕਾ ਸਾਹਿਬ ‘ਚ
-ਪੰਜਾਬੀਲੋਕ ਬਿਊਰੋ
ਸ੍ਰੀ ਮੁਕਤਸਰ ਸਾਹਿਬ-ਜਲਾਲਾਬਾਦ ਰੋਡ ‘ਤੇ ਪੈਂਦੇ ਪਿੰਡ ਲੱਧੂਵਾਲਾ ਦੀ ਗੰਗ ਨਹਿਰ ਜੋ ਕਿ throwback jerseys ਸੁੱਕੀ ਪਈ ਹੈ, ਵਿੱਚੋਂ ਜਪੁਜੀ ਸਾਹਿਬ ਦੇ 2 ਗੁਟਕਾ ਸਾਹਿਬ ਮਿਲਣ ਨਾਲ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਤਨਾਮ ਸਿੰਘ ਖਾਲਸਾ ਪਿੰਡ ਖੱਪਿਆਂਵਾਲੀ ਨੇ ਇਸ ਮਾਮਲੇ ਦੀ ਜਾਣਕਾਰੀ ਆਪਣੇ ਸਾਥੀ ਸਿੰਘਾਂ ਅਤੇ ਗੁਰਦੁਆਰਾ ਖੂਹ ਸਾਹਿਬ ਦੀ ਸੇਵਾ ਕਰਦੇ ਮਨਜੀਤ ਸਿੰਘ ਨੂੰ ਦਿੱਤੀ, ਜਿਹਨਾਂ ਨੇ ਪੂਰੀ ਮਰਿਆਦਾ ਸਹਿਤ ਗੁਟਕਾ ਸਾਹਿਬ ਨੂੰ ਨਹਿਰ ਵਿੱਚੋਂ ਕੱਢ ਕੇ ਗੁ: ਖੂਹ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਾਇਆ cheap authentic jordans ਗਿਆ। ਇਸ ਘਟਨਾ ਨੂੰ ਸੁਣਦਿਆਂ ਸਤਨਾਮ ਸਿੰਘ ਖਾਲਸਾ, ਮਨਜੀਤ ਸਿੰਘ ਖਾਲਸਾ, ਕੁਲਵਿੰਦਰ ਸਿੰਘ ਖਾਲਸਾ ਅਤੇ ਨਰਿੰਦਰ ਸਿੰਘ ਗਿੱਲ Wholesale NFL Jerseys ਸਮੇਤ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਸਨ। ਸਤਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਗੁਟਕਾ ਸਾਹਿਬ ਰਾਧਾ ਸੁਆਮੀਆਂ ਵੱਲੋਂ ਛਾਪੇ ਗਏ ਹਨ ਅਤੇ ਇਹਨਾਂ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦੀ ਫੋਟੋ ਵੀ ਛਪੀ ਹੋਈ ਹੈ। ਉਹਨਾਂ ਦੱਸਿਆ ਕਿ Mayo 2 ਜਪੁਜੀ ਸਾਹਿਬ ਦੇ ਗੁਟਕਿਆਂ ਦੇ ਨਾਲ 6 ਹੋਰ ਉਹਨਾਂ ਦੀਆਂ ਕਿਤਾਬਾਂ ਹਨ।ਸਤਨਾਮ ਖਾਲਸਾ ਨੇ ਦੱਸਿਆ ਕਿ ਨਹਿਰ ਵਿੱਚ ਗੁਟਕਾ ਸਾਹਿਬ ਮਿਲਣ ਤੇ ਕਈ ਸਵਾਲ ਉਠਦੇ ਹਨ ਕਿਉਂਕਿ ਗੁਟਕਾ ਸਾਹਿਬ ਦੀ ਸਥਿਤੀ ਠੀਕ ਸੀ, ਉਸਨੂੰ ਅਜੇ ਹੋਰ ਵੀ ਵਰਤਿਆ ਜਾ ਸਕਦਾ ਸੀ। ਉਹਨਾਂ ਦੱਸਿਆ ਕਿ ਅਸੀਂ ਇਸ ਮਾਮਲੇ ਦੀ ਵੀਡੀਓ ਬਣਾ ਕੇ ਵੀ ਅਸੀ ਸੋਸ਼ਲ ਮੀਡੀਆ ਤੇ ਪਾ ਚੁੱਕੇ ਹਾਂ। ਸਤਨਾਮ ਖਾਲਸਾ ਨੇ ਕਿਹਾ ਕਿ ਇਸ ਘਟਨਾ ਨਾਲ Cheap NFL Jerseys ਸਿੱਖ ਸੰਗਤਾਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ। ਕੋਈ ਵੀ ਡੇਰਾ ਆਪਣੀ ਮਰਜ਼ੀ ਨਾਲ ਗੁਟਕਾ ਸਾਹਿਬ ਦੀ ਛਪਾਈ ਨਹੀਂ ਕਰ ਸਕਦਾ, ਇਸ ਦਾ ਅਧਿਕਾਰ ਦਮਦਮੀ ਟਕਸਾਲ, ਸ਼੍ਰੋਮਣੀ ਕਮੇਟੀ ਅਤੇ ਨਿਹੰਗ ਜਥੇਬੰਦੀਆਂ ਪਾਸ ਹੈ। ਇਸ ਕਰਕੇ ਇਹ ਗੁਟਕਾ ਸਾਹਿਬ ਕਿੱਥੋਂ, ਕਿਵੇਂ ਤੇ ਕਿਉਂ ਛਾਪੇ ਗਏ ਇਸਦੀ ਪੂਰੀ ਛਾਣਬੀਣ ਕਰਨੀ ਚਾਹੀਦੀ ਹੈ, ਤਾਂ ਜੋ ਆਉਣ ਵਾਲੇ ਸਮਿਆਂ ਵਿੱਚ ਅਜਿਹੀ ਹੋਰ ਮੰਦਭਾਗੀ ਘਟਨਾ ਨਾ ਵਾਪਰ ਸਕੇ। ਉਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਕੋਈ ਐਕਸ਼ਨ ਨਹੀਂ ਲਿਆ ਅਤੇ ਨਾ ਹੀ ਕਿਸੇ ਨੂੰ ਪਤਾ ਲੱਗਾ ਹੈ।