• Home »
  • ਖਬਰਾਂ
  • » ਡੇਰਾ ਸਿਰਸਾ ਜਾਣ ਵਾਲੇ ਲੀਡਰ 17 ਨੂੰ ਤਲਬ

ਡੇਰਾ ਸਿਰਸਾ ਜਾਣ ਵਾਲੇ ਲੀਡਰ 17 ਨੂੰ ਤਲਬ

ਸਿਆਸੀ ਪਾਰਟੀਆਂ ਵਲੋਂ ਸਿਰੋਪਾਉ ਦੀ ਵਰਤੋਂ ‘ਤੇ ਪਾਬੰਦੀ  
ਕਾਮਾਗਾਟਾ ਮਾਰੂ ਦੇ ਸਿੱਖਾਂ ਨੂੰ ਸ਼ਹੀਦ ਦਾ ਦਰਜਾ
-ਪੰਜਾਬੀਲੋਕ ਬਿਊਰੋ
ਸਤੰਬਰ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਬਿਨਮੰਗੀ ਮੁਆਫੀ ਦੇਣ ਕਾਰਣ ਸਰਬੱਤ ਖਾਲਸਾ ਦੁਆਰਾ ਨਕਾਰੇ ਗਏ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਜਥੇਦਾਰਾਂ ਨੇ ਕੋਈ ਡੇਢ ਸਾਲ ਬਾਅਦ ਆਪਣੀ ਵਾਪਸੀ ਕਰਦਿਆਂ ਵਿਧਾਨ ਸਭਾ ਚੋਣਾਂ ਮੌਕੇ ਡੇਰਾ ਸਿਰਸਾ ਦੀ ਹਾਜਰੀ ਭਰਨ ਵਾਲੇ ਸਿਆਸੀ ਆਗੂਆਂ ਨੂੰ 17 ਅਪ੍ਰੈਲ ਨੂੰ ਸਪਸ਼ਟੀਕਰਨ ਦੇਣ ਹਿੱਤ ਤਲਬ ਕੀਤਾ ਹੈ ।ਇਕ ਹੋਰ ਆਦੇਸ਼ ਰਾਹੀਂ ਸਮੂੰਹ ਕਥਾਵਾਚਕਾਂ ,ਰਾਗੀਆਂ ,ਢਾਡੀਆਂ ਤੇ ਪ੍ਰਚਾਰਕਾਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੋਂ ਗੁਰੇਜ਼ ਕਰਨ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿੱਖੇ ਗਿਆਨੀ ਗੁਰਬਚਨ ਸਿੰਘ ਦੀ cheap ray ban sungalsses ਅਗਵਾਈ ਹੇਠ ਗਿਆਨੀ ਮਲ ਸਿੰਘ ,ਗਿਆਨੀ ਗੁਰਮੁਖ ਸਿੰਘ ,ਗਿਆਨੀ ਇਕਬਾਲ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਦਰਪੇਸ਼ ਵੱਖ ਵੱਖ ਮਸਲਿਆਂ ਤੇ ਵਿਚਾਰਾਂ ਕੀਤੀਆਂ।
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਵੋਟਾਂ ਖਾਤਿਰ ਪਾਖੰਡੀ ਸਿਰਸਾ ਅਸਾਧ ਦੇ ਡੇਰ ਜਾਣ ਵਾਲੇ ਵਾਲੇ ਸਾਰੇ ਵਿਅਕਤੀਆਂ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਭੇਜੀ ਜਾਂਚ ਰਿਪੋਰਟ ਤੇ ਵਿਚਾਰ ਕੀਤੀ ਗਈ ਹੈ ਤੇ ਇਨਾਂ ਵਿਅਕਤੀਆਂ ਨੂੰ 17 ਅਪਰੈਲ ਨੂੰ ਸਪਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਹੈ। ਜਿਨਾਂ 44 ਲੀਡਰਾਂ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ਉਨਾਂ ਵਿੱਚ ਕਾਂਗਰਸੀ ਲੀਡਰ ਰਾਜਿੰਦਰ ਕੌਰ ਭੱਠਲ, ਅਰਜਨ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਜੀਤਇੰਦਰ ਸਿੰਘ ਮੋਫਰ, ਕੇਵਲ ਸਿੰਘ ਢਿਲੋਂ, ਰਣਦੀਪ ਸਿੰਘ ਨਾਭਾ, ਅਜਾਇਬ ਸਿੰਘ ਭੱਟੀ, ਦਰਸ਼ਨ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿਲੋਂ, ਸਾਧੂ ਸਿੰਘ ਧਰਮਸੋਤ, ਕਰਨ ਕੌਰ ਬਰਾੜ, ਖੁਸ਼ਬਾਜ਼ ਸਿੰਘ ਜਟਾਣਾ, ਰਾਜਿੰਦਰ ਸਿੰਘ ਸਮਾਣਾ ਤੇ ਦਮਨ ਕੌਰ ਬਾਜਵਾ ਸ਼ਾਮਲ ਹਨ।
ਸ਼੍ਰੋਮਣੀ ਅਕਾਲੀ ਦਲ ਲੀਡਰਾਂ ਜੀਤਮਹਿੰਦਰ ਸਿੰਘ ਸਿੱਧੂ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਹਰਪ੍ਰੀਤ ਸਿੰਘ ਕੋਤਭਾਈ, ਹਰਦੀਪ ਸਿੰਘ ਢਿੱਲੋਂ, ਦਿਲਰਾਜ ਸਿੰਘ ਭੂੰਦੜ, ਵਰਿੰਦਰ ਕੌਰ, ਪ੍ਰਕਾਸ਼ ਸਿੰਘ ਭੱਟੀ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਗੁਰਪ੍ਰੀਤ ਸਿੰਘ ਰਾਜੂ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਨਿਸ਼ਾਨ ਸਿੰਘ ਬੁਢਲਾਡਾ, ਮਨਤਾਰ ਸਿੰਘ ਬਰਾੜ ਤੇ ‘ਆਪ’ ਲੀਡਰ ਨਰਿੰਦਰ ਸਿੰਘ ਸੰਘਾ ਤੋਂ ਇਲਾਵਾ ਕਈ ਹੋਰ ਅਕਾਲੀ ਲੀਡਰਾਂ ਦੇ ਵੀ ਨਾਮ ਸ਼ਾਮਲ ਹਨ।
ਇਸ ਤੋਂ ਇਲਾਵਾ ਇਹ ਵੀ ਫੈਸਲਾ ਹੋਇਆ ਕਿ ਪੰਜ ਪਿਆਰਿਆਂ ਦੀ ਸੇਵਾ ਵਿੱਚ ਉਹੀ ਪੰਜ ਸਿੰਘ ਸੇਵਾ ਨਿਭਾਅ ਸਕਦੇ ਹਨ ਜੋ ਅੰਮ੍ਰਿਤਧਾਰੀ, ਪੰਜ ਕਕਾਰਾਂ ਦੇ ਧਾਰਣੀ, ਰਹਿਤਵਾਨ, ਪੰਜ ਬਾਣੀਆਂ ਜੁਬਾਨੀ ਕੰਠ ਤੇ ਦਸਮੇਸ਼ ਪਿਤਾ ਦੀ ਭੈਅ ਭਾਵਨੀ ਵਿੱਚ ਵਿਚਰਣ ਵਾਲੇ ਹੋਣ ।ਨਕਲੀ ਭੇਸ ਬਣਾਕੇ ਕੋਈ ਐਕਟਰ ਇਹ ਰੋਲ ਨਹੀ ਨਿਭਾਅ ਸਕਦਾ ਇਸਤੇ ਪੂਰਨ ਤੌਰ ਤੇ ਪਾਬੰਦੀ ਹੈ।ਸਿਰੋਪਾਉ ਦੀ ਮਹਾਨਤਾ ਦੀ ਗਲ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਜੋ ਸਿਆਸੀ ਪਾਰਟੀਆਂ ਆਪਣੇ ਮੈਂਬਰਾਂ ਨੂੰ ਸ਼ਾਮਿਲ ਕਰਨ ਲਈ ਸਿਰੋਪਾਉ ਦੀ ਵਰਤੋਂ ਕਰਦੀਆਂ ਹਨ ਉਹ ਗੁਰੇਜ ਕਰਨ , ਕੋਈ ਆਪਣਾ ਵੱਖਰਾ ਚਿੰਨ ਬਣਾ ਲੈਣ ਤੇ ਸਿਰੋਪਾਉ ਦੀ ਮਹਾਨਤਾ ਬਰਕਰਾਰ ਰੱਖੀ ਜਾਵੇ।
ਕੁਝ ਵਿਦਵਾਨਾਂ ਦੁਆਰਾ ਕਿਤਾਬਾਂ ਲਿਖਦਿਆਂ ਸਿੱਖ ਇਤਿਹਾਸ ਬਾਰੇ ਸ਼ੰਕੇ ਖੜੇ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਇੱਕ ਕਮੇਟੀ ਦਾ ਗਠਨ ਕਰੇ ਜੋ ਗੁਰ ਇਤਿਹਾਸ ਨੂੰ ਸੋਧ ਕੇ ਗੁਰਬਾਣੀ Boticário ਦੀ ਕਸਵੱਟੀ ਤੇ ਖਰਾ ਉਤਰਨ ਵਾਲਾ ਇਤਿਹਾਸ ਸਾਹਮਣੇ ਲਿਆਵੇ।ਵਿਵਾਦਤ ਲੇਖਕ ਹਰਜਿੰਦਰ ਸਿੰਘ ਦਿਲਗੀਰ ਦੀਆਂ ਲਿਖਤਾਂ ਦੀ ਜਾਂਚ ਲਈ ਹੋਰ ਸਮਾਂ ਦਿੱਤਾ ਗਿਆ ਹੈ ਤੇ ਕਥਾਵਾਚਕਾਂ ,ਰਾਗੀਆਂ ,ਢਾਡੀਆਂ ਤੇ ਪ੍ਰਚਾਰਕਾਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੋਂ ਗੁਰੇਜ਼ ਕਰਨ।ਇਸੇ ਤਰਾਂ ਬਾਬਾ ਸਤਨਾਮ ਸਿੰਘ ਨੀਲਧਾਰੀ ਵਲੋਂ ਦਸਮੇਸ਼ ਪਿਤਾ ਦੇ ਪ੍ਰੀਵਾਰ ਬਾਰੇ ਵਿਵਾਦਤ ਟਿਪਣੀ ਕਰਨ ਦੇ ਮਾਮਲੇ ਵਿੱਚ ਗਿਆਨੀ cheap nfl jerseys ਗੁਰਬਚਨ ਸਿੰਘ ਨੇ ਕਿਹਾ ਕਿ ਬਾਬਾ ਨੀਲਧਾਰੀ ਨੇ ਕੁਝ ਪੁਰਾਤਨ ਗ੍ਰੰਥਾ ਦੇ ਹਵਾਲੇ ਭੇਜੇ ਹਨ ਤੇ ਮੁਆਫੀ ਭੇਜੀ ਹੈ ਜਿਸਨੂੰ ਪ੍ਰਵਾਨ ਕਰ ਲਿਆ ਗਿਆ ਹੈ।ਤਖਤ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਵਲੋਂ ਦਸ਼ਮੇਸ਼ ਪਿਤਾ ਦੇ ਸਾਹਿਬਜਾਦਿਆਂ ਨੂੰ ਦੇਵੀ ਦੇਵਤਿਆਂ ਦਾ ਅਵਤਾਰ ਦੱਸਣ ਦੇ ਮਾਮਲੇ ਵਿੱਚ ਪੁਛੇ ਸਵਾਲਾਂ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਇਕਬਾਲ ਸਿੰਘ ਕੋਈ ਤਸੱਲੀਬਖਸ਼ ਜਵਾਬ ਨਹੀ ਦੇ ਸਕੇ ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਕਾਮਾਗਾਟਾ ਮਾਰੂ ਦੇ ਸ਼ਹੀਦ ਸਿੱਖਾਂ ਨੂੰ ਘਟਨਾ ਦੇ 103 ਸਾਲਾਂ ਬਾਅਦ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ।
ਯਾਦ ਰਹੇ 1914 ਕੋਲਕਾਤਾ ਦੇ ਬਜਬਜ ਘਾਟ ‘ਤੇ ਵੇਲੇ ਦੀ ਅੰਗਰੇਜ਼ ਹਕੂਮਤ ਨੇ ਗੋਲੀਆਂ ਮਾਰ ਕੇ 376 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਇਹਨਾਂ ਵਿੱਚ 340 ਸਿੱਖ ਸਨ, 24 ਮੁਸਲਮਾਨ ਤੇ 12 ਹਿੰਦੂ ਸਨ।
ਕੈਨੇਡਾ ਹਕੂਮਤ ਘਟਨਾ ਦੇ 100 ਸਾਲ ਪੂਰੇ ਹੋਣ ‘ਤੇ ਮਾਫੀ ਮੰਗ ਚੁੱਕੀ ਹੈ, ਭਾਰਤ ਸਰਕਾਰ 100 ਰੁਪਏ ਦਾ ਸਿੱਕਾ ਜਾਰੀ ਕਰ ਚੁੱਕੀ ਹੈ, ਪਰ ਇਹਨਾਂ ਸਿੱਖਾਂ ਨੂੰ ਸ਼ਹੀਦ ਦਾ ਦਰਜ ਕੱਲ ਮਿਲਿਆ ਹੈ।
ਪੰਥ ਵਿਚੋਂ ਕੱਢੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕੱਲ ਪੇਸ਼ ਹੋ ਕੇ ਦੁਬਾਰਾ ਪੰਥ ਵਿੱਚ ਸ਼ਮੂਲੀਅਤ ਦੀ ਯਾਚਨਾ ਕੀਤੀ, ਤਾਂ ਜਥੇਦਾਰ ਸਾਹਿਬਾਨ ਨੇ ਝੀਂਡਾ ਨੂੰ ਗੁਰਦੁਆਰਾ ਥਾਣੇਸਰ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਪਵਾਉਣ, ਗੁਰਬਾਣੀ ਸਰਵਣ ਕਰਨ, ਰਾਮਦਾਸ ਲੰਗਰ ਹਾਲ ਵਿੱਚ ਇਕ ਘੰਟਾ ਭਾਂਡੇ ਮਾਂਜਣ, cheap oakleys 101 ਰੁਪਏ ਦੀ ਕੜਾਹ ਪ੍ਰਸਾਦ ਦੀ ਦੇਗ ਭੇਟ ਕਰਨ ਦੀ ਸਜ਼ਾ ਸੁਣਾਈ ਹੈ।
ਝੀਂਡਾ ਨੇ ਕਿਹਾ ਕਿ ਉਹ ਪਹਿਲਾਂ ਵੀ ਪੇਸ਼ ਹੋਣਾ ਚਾਹੁੰਦੇ ਸਨ ਪਰ ਉਦੋਂ ਹਾਲਾਤ ਕੁਝ ਹੋਰ ਹੋਣ ਕਰਕੇ ਪੇਸ਼ ਨਹੀਂ ਹੋਏ। ਤੇ ਸਜ਼ਾ ਉਹਨਾਂ ਕਬੂਲ ਕਰ ਲਈ ਹੈ।