• Home »
  • ਖਬਰਾਂ
  • » ਅਖੌਤੀ ਗਊ ਰੱਖਿਅਕਾਂ ਵਲੋਂ ਸਰੇਆਮ ਇਕ ਵਿਅਕਤੀ ਦਾ ਕਤਲ

ਅਖੌਤੀ ਗਊ ਰੱਖਿਅਕਾਂ ਵਲੋਂ ਸਰੇਆਮ ਇਕ ਵਿਅਕਤੀ ਦਾ ਕਤਲ

-ਪੰਜਾਬੀਲੋਕ ਬਿਊਰੋ
ਰਾਜਸਥਾਨ ਦੇ cheap jerseys wholesale ਅਲਵਰ ਵਿੱਚ ਗਊ ਰੱਖਿਆ ਦੇ ਨਾਮ ‘ਤੇ ਬਜਰੰਗ ਦਲ, ਹਿੰਦੂ ਜਾਗਰਣ ਮੰਚ подлокотники ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁੰਨਾਂ ਨੇ 15 ਵਿਅਕਤੀਆਂ ਦੀ ਕੁੱਟਮਾਰ ਕੀਤੀ, ਇਕ ਦੀ ਜਾਨ ਚਲੀ ਗਈ।  ਪੀੜਤ ਹਰਿਆਣਾ ਦੇ ਵਾਸੀ ਹਨ, ਜਿਹੜੇ ਬਕਾਇਦਾ ਲਿਖਤੀ ਕਾਰਵਾਈ ਪੂਰੀ ਕਰਵਾ ਕੇ ਕੁਝ ਗਊਆਂ ਖਰੀਦ ਕੇ ਰਾਜਸਥਾਨ ਤੋਂ ਹਰਿਆਣੇ ਵਾਪਸ ਜਾ ਰਹੇ ਸਨ ਕਿ ਗਊ ਰੱਖਿਅਕਾਂ ਨੇ ਉਹਨਾਂ ਨੂੰ ਗਊ ਤਸਕਰ ਕਹਿ ਕੇ ਘੇਰ ਲਿਆ ਤੇ ਸਰੇਆਮ ਕੁੱਟਮਾਰ ਕੀਤੀ। ਉਸ ਵਕਤ ਓਥੇ ਪੁਲਿਸ ਵੀ ਮੌਜੂਦ ਸੀ ਤੇ ਹੋਰ ਤਮਾਸ਼ਬੀਨਾਂ ਵੀ ਵੱਡੀ cheap nfl jerseys ਭੀੜ ਸੀ ਪਰ ਕਿਸੇ ਨੇ ਦਖਲ ਦੇਣ ਦੀ ਖੇਚਲ ਨਾ ਕੀਤੀ। ਘਟਨਾ ਦੇ ਇਕ ਘੰਟੇ ਬਾਅਦ ਹੋਰ ਪੁਲਿਸ ਆਈ ਤੇ ਲਾਠੀਚਾਰਜ ਦਾ ਡਰਾਮਾ ਕਰਕੇ ਭੀੜ ਨੂੰ ਖਿੰਡਾਇਆ। ਕੇਸ ਦਰਜ ਕਰਕੇ ਦੋਸ਼ੀਆਂ ਦੀ ਸੂਹ ਦੇਣ ਵਾਲੇ ਨੂੰ 5 ਹਜ਼ਾਰ ਦਾ ਇਨਾਮ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ।