• Home »
  • ਖਬਰਾਂ
  • » ਡੇਰਾ ਸਿਰਸਾ ਜਾਣ ਵਾਲੇ ਲੀਡਰਾਂ ਨੂੰ ਇਕ ਹੋਰ ਮੌਕਾ

ਡੇਰਾ ਸਿਰਸਾ ਜਾਣ ਵਾਲੇ ਲੀਡਰਾਂ ਨੂੰ ਇਕ ਹੋਰ ਮੌਕਾ

-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਸਿਰਸਾ ਵੋਟਾਂ  ਮੰਗਣ ਗਏ ਸਿਆਸੀ ਪਾਰਟੀਆਂ ਦੇ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ 5. 18 ਅਪ੍ਰੈਲ ਨੂੰ ਤਲਬ ਕੀਤਾ ਹੈ। ਅੱਜ ਸ੍ਰੀ ਅਕਾਲ ਤਖਤ ਸਾਹਿਬ ‘ਤੇ ਇਸ ਮੁੱਦੇ ‘ਤੇ ਕੋਈ ਫੈਸਲਾ ਕਰਨ ਵਾਸਤੇ ਪੰਜ ਸਿੰਘ ਸਾਹਿਬਾਨਾਂ ਨੇ ਮੀਟਿੰਗ ਕੀਤੀ ਸੀ, ਉਮੀਦ ਕੀਤੀ ਜਾ ਰਹੀ ਸੀ ਕੋਈ ਵੱਡਾ ਫੈਸਲਾ ਸੁਣਾਇਆ ਜਾਵੇਗਾ, ਪਰ ਜਥੇਦਾਰ ਸਾਹਿਬਾਨ ਨੇ ਇਕ ਵਾਰ ਫੇਰ ਲੀਡਰਾਂ ਨੂੰ ਤਲਬ ਕਰਕੇ ਮਾਮਲਾ ਕੁਝ ਦਿਨਾਂ ਲਈ ਟਾਲ ਦਿੱਤਾ ਹੈ। ਤਲਬ ਹੋਣ ਵਾਲੇ ਸਿੱਖ ਆਗੂਆਂ ‘ਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ cheap jerseys wholesale ਭੱਠਲ, ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ, ਜਨਮੇਜ ਸਿੰਘ ਸੇਖੋਂ ਅਤੇ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸੰਘਾ ਦਾ ਸ਼ਾਮਲ ਹੈ।