• Home »
  • ਖਬਰਾਂ
  • » ਨਾਭਾ ਜੇਲ ਬ੍ਰੇਕ ਕਾਂਡ ਦਾ ਇਕ ਹੋਰ ਦੋਸ਼ੀ ਗੈਂਗਸਟਰ ਕਾਬੂ

ਨਾਭਾ ਜੇਲ ਬ੍ਰੇਕ ਕਾਂਡ ਦਾ ਇਕ ਹੋਰ ਦੋਸ਼ੀ ਗੈਂਗਸਟਰ ਕਾਬੂ

-ਪੰਜਾਬੀਲੋਕ ਬਿਊਰੋ
ਬਹੁ ਚਰਚਿਤ ਨਾਭਾ ਜੇਲ ਬ੍ਰੇਕ ਕਾਂਡ ਦਾ ਇਕ ਫਰਾਰ ਗੈਂਗਸਟਰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਨੇ ਨਾਭਾ ਜੇਲ ਕਾਂਡ ਦਾ ਇੱਕ ਹੋਰ ਮੁਲਜ਼ਮ ਅਮਨਦੀਪ ਢੇਸੀਆਂ ਨੂੰ ਜਲੰਧਰ ਦੇ ਪੀਏਪੀ ਚੌਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋਂ 32 ਬੋਰ ਰਿਵਾਲਵਰ, ਸੱਤ ਕਾਰਤੂਸ, 4 ਸਿਮ ਬਰਾਮਦ ਕੀਤੇ ਗਏ ਹਨ। ਢੋਟੀਆਂ ਖਿਲਾਫ NFL Jerseys Cheap ਹੁਣ ਤੱਕ 26 ਮਾਮਲੇ ਦਰਜ ਹਨ। ਜਲੰਧਰ ਪੁਲਿਸ ਦੇ ਕਮਿਸ਼ਨਰ ਅਰਪਿਤ ਸ਼ੁਕਲਾ ਮੁਤਾਬਕ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਦੋਂ ਇਹ ਕਿਸੇ ਨੂੰ ਕਿਡਨੈਪ ਕਰਨ ਦੀ ਯੋਜਨਾ ਬਣਾ ਰਿਹਾ ਸੀ। ਉਨਾਂ ਦੱਸਿਆ ਕਿ ਇਸ ‘ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਜਲਦ ਹੀ ਅਦਾਲਤ ਤੋਂ ਇਸ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਯਾਦ ਰਹੇ 27 ਨਵੰਬਰ, 2016 ਨੂੰ ਪੰਜਾਬ ਦੀ ਹਾਈ ਸਕਿਉਰਟੀ ਜੇਲ ਨਾਭਾ ਤੋਂ ਹਥਿਆਰਬੰਦ ਵਿਅਕਤੀਆਂ ਨੇ ਸਵੇਰੇ ਕਰੀਬ 9 ਵਜੇ ਪੁਲਿਸ ਵਰਦੀ ਵਿੱਚ Blog ਆ ਕੇ ਇੱਕ ਕੈਦੀ ਜੇਲ ਵਿੱਚ ਦਾਖਲ discount oakley ਕਰਾਉਣ ਬਹਾਨੇ ਜੇਲ ਸਟਾਫ ਨੂੰ ਬੰਦੀ ਬਣਾ ਕੇ ਫਾਇਰਿੰਗ ਸੀ। ਇਸੇ ਦਰਮਿਆਨ ਹੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਹਰਜਿੰਦਰ ਸਿੰਘ ਵਿੱਕੀ ਗੌਂਡਰ, ਅਮਨਦੀਪ ਸਿੰਘ ਢੋਟੀਆਂ, ਕੁਲਪ੍ਰੀਤ ਸਿੰਘ ਨੀਟਾ ਦਿਓਲ, ਸਾਬਕਾ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਤੇ ਕਸ਼ਮੀਰ ਸਿੰਘ ਗੱਲਵੱਟੀ ਨੂੰ ਛੁਡਵਾ ਲਿਆ ਸੀ। ਇਨਾਂ ਸਾਰਿਆਂ ਨੂੰ ਭਜਾਉਣ ਵਾਲੇ ਪਲਵਿੰਦਰ ਸਿੰਘ ਪਿੰਦਾ, ਚੰਨਪ੍ਰੀਤ ਸਿੰਘ ਚੰਨਾ, ਜਗਤਵੀਰ ਸਿੰਘ ਉਰਫ ਜਗਤਾ, ਬਿੱਕਰ ਸਿੰਘ ਮੁੱਦਕੀ ਨੂੰ ਪਹਿਲਾਂ ਹੀ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ Cheap Oakleys ਸੀ। ਇਨਾਂ Oakleys sunglasses Outlet ਦੇ Ray Ban Outlet ਨਾਲ ਫਰਾਰ ਹੋਏ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ, ਗੁਰਪ੍ਰੀਤ ਸੇਖੋਂ ਤੇ ਨੀਟਾ ਦਿਓਲ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।