• Home »
  • ਖਬਰਾਂ
  • » ਅੰਮ੍ਰਿਤਧਾਰੀ ਨੌਜਵਾਨ ਨੂੰ ਇਮਤਿਆਨ ‘ਚ ਬੈਠਣ ਤੋਂ ਰੋਕਿਆ

ਅੰਮ੍ਰਿਤਧਾਰੀ ਨੌਜਵਾਨ ਨੂੰ ਇਮਤਿਆਨ ‘ਚ ਬੈਠਣ ਤੋਂ ਰੋਕਿਆ

-ਪੰਜਾਬੀਲੋਕ ਬਿਊਰੋ
ਰਾਜਸਥਾਨ ਵਿੱਚ ਇੱਕ ਅੰਮ੍ਰਿਤਧਾਰੀ ਨੌਜਵਾਨ ਨੂੰ ਕਕਾਰ ਉਤਾਰਨ ਲਈ ਮਜਬੂਰ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਘਟਨਾ ਜੈਪੁਰ ਦੀ ਹੈ ਜਿੱਥੋਂ ਦੇ ਮਹਾਂਵੀਰ ਪਬਲਿਕ ਸਕੂਲ ਵਿੱਚ ਆਈਆਈਟੀ ਦੀ ਪ੍ਰੀਖਿਆ ਵਿੱਚ ਬੈਠਣ ਲਈ ਜਸਵਿੰਦਰ ਸਿੰਘ ਨਾਂ ਦੇ ਗੁਰਸਿੱਖ ਨੌਜਵਾਨ ਨੂੰ ਕਕਾਰ ਉਤਾਰਨ ਲਈ ਮਜਬੂਰ ਕੀਤਾ ਗਿਆ।
ਪਰ ਸਿੱਖ à ਜਥੇਬੰਦੀਆਂ ਦੇ ਦਖ਼ਲ ਬਾਅਦ ਇਹ ਨੌਜਵਾਨ ਕਕਾਰਾਂ ਸਮੇਤ ਪ੍ਰੀਖਿਆ ਵਿੱਚ ਬੈਠ ਸਕਿਆ। ਸ਼੍ਰੋਮਣੀ ਕਮੇਟੀ ਨੇ ਇਸ Wholesale Jerseys ਬਾਰੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਪੱਤਰ ਲਿਖ ਕੇ ਇਹ ਵਧੀਕੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਭਾਰਤ ਬਹੁ-ਕੌਮੀ ਤੇ ਬਹੁ-ਧਰਮੀ ਦੇਸ਼ ਹੈ ਅਤੇ ਹਰ ਧਰਮ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨੀ ਸਰਕਾਰ ਦੀ ਜ਼ਿੰਮੇਵਾਰੀ cheap jerseys ਹੈ। ਆਈ.ਆਈ.ਟੀ. ਦੀ ਪ੍ਰੀਖਿਆ ਦੌਰਾਨ ਮਹਾਂਵੀਰ ਪਬਲਿਕ ਸਕੂਲ, ਜੈਪੁਰ ਦੇ ਅਮਲੇ ਨੇ ਰਾਏਪੁਰ (ਛੱਤੀਸਗੜ) ਵਾਸੀ ਅੰਮ੍ਰਿਤਧਾਰੀ ਜਸਵਿੰਦਰ ਸਿੰਘ ਨੂੰ ਕਕਾਰਾਂ ਕਾਰਨ ਪੇਪਰ ਦੇਣ ਤੋਂ cheap jordan shoes ਰੋਕ ਦਿੱਤਾ। ਕਕਾਰ ਉਤਾਰ ਕੇ ਪ੍ਰੀਖਿਆ ਵਿੱਚ ਜਾਣ ਲਈ ਮਜਬੂਰ ਕਰਨ ‘ਤੇ ਉਸ ਵੱਲੋਂ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕੀਤਾ। ਇਸ ਘਟਨਾ ਬਾਅਦ ਸ਼੍ਰੋਮਣੀ ਕਮੇਟੀ ਤੇ ਸਥਾਨਕ ਸਿੱਖਾਂ ਦੇ ਦਖ਼ਲ ਨਾਲ ਪ੍ਰੀਖਿਆਰਥੀ ਨੂੰ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਗਈ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕਕਾਰ ਹਰੇਕ ਗੁਰਸਿੱਖ ਦਾ ਅਟੁੱਟ ਅੰਗ ਹਨ। ਜਸਵਿੰਦਰ ਸਿੰਘ ‘ਤੇ ਕਕਾਰ ਉਤਾਰ ਕੇ ਪ੍ਰੀਖਿਆ ਵਿੱਚ ਬੈਠਣ ਲਈ ਦਬਾਅ ਪਾਉਣਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਹੱਕ ਦੀ ਉਲੰਘਣਾ ਹੈ।