• Home »
  • ਖਬਰਾਂ
  • » ਕਿਸਾਨੀ ਕਰਜ਼ਾ ਤੇ ਸਰਕਾਰ-ਸੁੱਕਾ ਹੇਜ ਮਤੇਈ ਦਾ ਮੂੰਹ ਚੁੰਮੀਦਾ ਟੁੱਕ ਨਾ ਦੇਈਦਾ

ਕਿਸਾਨੀ ਕਰਜ਼ਾ ਤੇ ਸਰਕਾਰ-ਸੁੱਕਾ ਹੇਜ ਮਤੇਈ ਦਾ ਮੂੰਹ ਚੁੰਮੀਦਾ ਟੁੱਕ ਨਾ ਦੇਈਦਾ

-ਪੇਸ਼ਕਸ਼-ਅਮਨ
ਕਿਸਾਨੀ ਕਰਜ਼ਾ ਮਾਫ ਕਰਨ ਲਈ ਦੇਸ਼ ਭਰ ਵਿੱਚ ਮੰਗ ਉਠ ਰਹੀ ਹੈ, ਜਿਸ ਦਾ ਛਣਕਣਾ ਮੋਦੀ ਸਰਕਾਰ ਦੇ ਨੁਮਾਇੰਦਿਆਂ ਨੇ ਹਾਲ ਹੀ ਵਿੱਚ ਹੋਈਆਂ ਯੂ ਪੀ ਚੋਣਾਂ ਦੇ ਪ੍ਰਚਾਰ ਦੌਰਾਨ ਛਣਕਾਅ ਕੇ ਵੋਟ ਲਾਹਾ ਲਿਆ ਹੈ, ਪਰ ਯੂ ਪੀ ਵਿੱਚ ਜਿੱਤ ਹਾਸਲ ਕਰਦਿਆਂ ਹੀ ਕੇਂਦਰ ਨੇ ਕਹਿ ਦਿੱਤਾ ਕਿ ਕਿਸਾਨੀ ਕਰਜ਼ਾ ਮਾਫ ਕਰਨਾ ਸੰਭਵ ਨਹੀਂ, ਜੇ ਸੂਬੇ ਚਾਹੁਣ ਤਾਂ ਕਰ ਸਕਦੇ ਨੇ।
Êਪਰ ਦੂਜੇ ਪਾਸੇ ਸਰਕਾਰ ਕਾਰਪੋਰੇਟ ਨੂੰ ਧੜਾਧੜ ਫਾਇਦੇ ਦੇ ਰਹੀ ਹੈ।
ਦੇਸ਼ ਦੀ ਸਭ ਤੋਂ ਵੱਡੀ ਬੈਂਕ ਸਟੇਟ ਬੈਂਕ ਆਫ ਇੰਡੀਆ ਦੀ ਮੁਖੀ ਅਰੁੰਧਤੀ ਭੱਟਾਚਾਰੀਆ ਨੇ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਜੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਤਾਂ ਦੇਸ਼ oakley womens sunglasses ਦਾ ਵਿੱਤੀ ਅਨੁਸ਼ਾਸਨ ਵਿਗੜ ਜਾਵੇਗਾ, ਅਰਥ ਵਿਵਸਥਾ ਤਹਿਸ ਨਹਿਸ ਹੋ ਜਾਵੇਗੀ। ਪਰ ਸਵਾਲ ਹੈ ਕਿ ਜੇ ਕਿਸਾਨਾਂ ਦਾ ਕਰਜਾ ਮਾਫ ਕਰਨ ਨਾਲ ਅਜਿਹਾ ਕੁਝ ਹੋ ਸਕਦਾ ਹੈ ਤਾਂ ਦੇਸ਼ ਦੀਆਂ ਬੈਂਕਾਂ ਨੇ ਕਿਸ ਦੇ ਅਧਾਰ ‘ਤੇ ਪਿਛਲੇ ਤਿੰਨ ਸਾਲਾਂ ਵਿੱਚ ਕਾਰਪੋਰੇਟ ਦਾ 1 ਲੱਖ 14 ਹਜ਼ਾਰ cheap Air Jordans ਕਰੋੜ ਰੁਪਿਆ ਬੱਟੇ ਖਾਤੇ, ਰਾਈਟ ਆਫ ਵਿੱਚ ਪਾ ਦਿੱਤਾ? ਰਾਈਟ ਆਫ ਅਰਥਾਤ ਬੱਟੇ ਖਾਤੇ ਦਾ ਸਿਆਸੀ ਭਾਸ਼ਾ ਵਿੱਚ ਅਰਥ ਹੈ ਕਰਜ਼ਾ ਮਾਫ ਕਰਨਾ , ਮਤਲਬ ਉਹ ਕਰਜ਼ਾ ਜਿਸਦੇ ਵਾਪਸ ਹੋਣ ਦੀ ਉਮੀਦ ਨਹੀਂ ਹੈ।
ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਬੈਂਕਾਂ ਦੇ ਕਰਜ਼ੇ ਵਿੱਚ ਜਿੱਥੇ ਕਾਰਪੋਰੇਟ ਦੀ ਹਿੱਸੇਦਾਰੀ 41.71 ਫੀਸਦੀ ਹੈ, ਓਥੇ ਕਿਸਾਨਾਂ ਦੀ ਸਿਰਫ 13.49 ਫੀਸਦੀ ਹੈ। ਸਪੱਸ਼ਟ ਹੈ ਕਿ ਕਾਰਪੋਰੇਟ ਘਰਾਣਿਆਂ ਵੱਲ ਬੈਂਕਾਂ ਦਾ ਪੈਸਾ ਕਿਸਾਨਾਂ ਨਾਲੋਂ ਸਾਢੇ ਤਿੰਨ ਗੁਣਾ ਵੱਧ ਫਸਿਆ ਹੋਇਆ ਹੈ।
ਅੱਜ ਤੱਕ ਕਿਸੇ ਕਾਰਪੋਰੇਟ ਘਰਾਣੇ ਨੇ ਕਰਜ਼ੇ ਕਰਕੇ ਖੁਦਕੁਸ਼ੀ ਨਹੀਂ ਕੀਤੀ ਪਰ ਦੇਸ਼ ਵਿੱਚ ਪਿਛਲੇ ਦੋ ਸਾਲਾਂ ਵਿੱਚ ਕਰਜ਼ੇ ਕਰਕੇ 2 ਲੱਖ ਕਿਸਾਨ ਖੁਦਕੁਸ਼ੀ ਕਰ ਗਏ, ਸਰਕਾਰੀ ਅੰਕੜੇ ਹੀ ਦੱਸਦੇ ਨੇ।
ਤਾਮਿਲਨਾਡੂ ਵਿੱਚ ਕਿਸਾਨ ਸੂਦਖੋਰਾਂ ਤੋਂ 60 ਫੀਸਦੀ ਦੀ ਦਰ ‘ਤੇ ਕਰਜ਼ਾ ਲੈਣ ਨੂੰ ਮਜਬੂਰ ਹੋਏ ਨੇ। ਹਰ ਸਾਲ ਮੌਸਮ ਦੀ ਕਰੋਪੀ, ਜਾਅਲੀ ਖਾਦਾਂ, ਜਾਅਲੀ ਬੀਜ ਕਰਕੇ ਫਸਲਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਕਿਸਾਨ ਆਪਣੇ ਦਮ ‘ਤੇ ਝੱਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਸਰਕਾਰਾਂ ਨੇ ਕਿਸਾਨੀ ਕਰਜਾ ਮਾਫ ਕਰਕੇ ਜਰਾ ਜਿੰਨੀ ਵੀ ਰਾਹਤ ਦੇਣ ਦੀ ਪਹਿਲ ਨਹੀਂ ਕੀਤੀ।
ਖੇਤੀ ਸਿਰ 30 ਸਤੰਬਰ 2016 ਤੱਕ 12 ਲੱਖ 60 ਹਜ਼ਾਰ ਕਰੋੜ ਦਾ ਕਰਜ਼ਾ ਸੀ, ਇਸ ਵਿਚੋਂ 9 ਲੱਖ 57 ਹਜ਼ਾਰ ਕਰੋੜ ਦਾ ਕਰਜ਼ਾ ਬੈਂਕਾਂ ਦਾ ਹੈ,  ਬਾਕੀ ਸੂਦਖੋਰਾਂ ਦਾ।
ਹਾਲਤ ਇਹ ਹੈ ਕਿ ਸਰਕਾਰ ਕਿਸਾਨਾਂ ਦੇ ਕਰਜ਼ੇ ਦਾ ਵੇਰਵਾ ਤਾਂ ਰੱਖਦੀ ਹੈ, ਪਰ ਇਹ ਨਹੀਂ ਜਾਣਦੀ ਕਿ ਕਾਰਪੋਰੇਟ ਘਰਾਣਿਆਂ ਦਾ ਕਿੰਨਾ ਕਰਜ਼ਾ ਮਾਫ ਕੀਤਾ ਹੈ। ਇਸ ਦਾ ਰਿਕਾਰਡ ਤਾਂ ਰਿਜ਼ਰਵ ਬੈਂਕ wholesale nfl jerseys ਆਫ ਇੰਡੀਆ ਕੋਲ ਵੀ ਨਹੀਂ ਹੈ।
ਦੇਸ਼ ਦੇ 9 ਕਰੋੜ ਕਿਸਾਨਾਂ ਸਿਰ 12 ਲੱਖ ਕਰੋੜ ਦਾ ਕਰਜ਼ਾ ਹੈ, ਤੇ ਦੇਸ਼ ਦੇ ਸਿਰਫ 10 ਕਾਰਪੋਰੇਟ ਘਰਾਣਿਆਂ ਸਿਰ ਪੌਣੇ 6 ਲੱਖ ਕਰੋੜ ਦਾ ਕਰਜ਼ਾ ਹੈ।
ਬੈਂਕਾਂ ਤੋਂ ਲਏ ਕਰਜ਼ੇ ਦੀ ਕਿਸ਼ਤ ਭਰਨ ਵਿੱਚ ਵੀ ਕਿਸਾਨ ਨਾਲੋਂ ਕਾਰਪੋਰੇਟ ਘਰਾਣੇ ਵੱਧ ਡਿਫਾਲਟਰ ਹਨ, ਸਤੰਬਰ 2016 ਦੇ ਅੰਕੜਿਆਂ ਮੁਤਾਬਕ ਕਰਜ਼ਦਾਰ ਕਿਸਾਨਾਂ ਵਿੱਚੋਂ 7.2 ਫੀਸਦੀ ਦੀ ਕਿਸ਼ਤ ਲੇਟ ਹੋਈ,  ਪਰ ਕਾਰਪੋਰੇਟ ਦੇ 20.3 ਫੀਸਦੀ ਕਰਜ਼ਦਾਰਾਂ ਨੇ ਕਿਸ਼ਤਾਂ ਨਹੀਂ ਦਿੱਤੀਆਂ। ਯਾਨੀ ਕਿਸਾਨਾਂ ਨਾਲੋਂ Ulm ਕਾਰਪੋਰੇਟ ਘਰਾਣੇ ਕਰੀਬ 3 ਫੀਸਦੀ ਵੱਧ ਡਿਫਾਲਟਰ ਹਨ। ਪਰ ਕੁਰਕੀਆਂ ਕਿਸਾਨਾਂ ਦੀਆਂ ਹੋ ਰਹੀਆਂ ਨੇ।
ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਕਿਸਾਨੀ ਹੈ, ਜਿਸ ਨੂੰ ਤੋੜਨ ਭੰਨਣ ਵਿੱਚ ਹਕੂਮਤਾਂ ਕੋਈ ਕਸਰ ਨਹੀਂ ਛੱਡ ਰਹੀਆਂ, ਦੂਜੇ cheap nfl jerseys ਪਾਸੇ ਸਿਰਫ ਨਿੱਜੀ ਕਮਾਈ ਕਰਨ ਵਾਲੇ ਕਾਰਪੋਰੇਟ ਨੂੰ ਗੱਫੇ ਇਸ ਕਰਕੇ ਕਿ ਉਹ ਸਿਆਸੀ ਪਾਰਟੀਆਂ ਨੂੰ ਮੋਟੇ ਫੰਡ ਦਿੰਦੇ ਨੇ।
ਇਹ ਗਿਣਤੀਆਂ ਮਿਣਤੀਆਂ ਦੇਸ਼ ਦੇ ਕਿਸਾਨਾਂ ਨੂੰ ਤਬਾਹ ਕਰਕੇ ਛੱਡਣਗੀਆਂ।