• Home »
  • ਖਬਰਾਂ
  • » ਹਰ ਘਰ ਤੱਕ ਗੈਸ ਪੁਚਾਊ ਸਰਕਾਰ, ਪਰ ਕਿਵੇਂ??

ਹਰ ਘਰ ਤੱਕ ਗੈਸ ਪੁਚਾਊ ਸਰਕਾਰ, ਪਰ ਕਿਵੇਂ??

-ਪੰਜਾਬੀਲੋਕ ਬਿਊਰੋ
ਮÎੋਦੀ ਸਰਕਾਰ ਦਾ ਇਕ ਹੋਰ ਐਲਾਨਨਾਮਾ ਚਰਚਾ ਬਟੋਰ ਰਿਹਾ ਹੈ , ਜਨਾਬ ਪੀ ਐਮ ਸਾਹਿਬ ਨੇ ਦੇਸ਼ ਦੇ ਅਮੀਰ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਰਸੋਈ ਗੈਸ ‘ਤੇ ਮਿਲਦੀ ਸਬਸਿਡੀ ਛੱਡਣ ਤਾਂ ਜੋ ਇਹ ਪੈਸਾ ਲੋੜਵੰਦਾਂ ਨੂੰ ਗੈਸ ਮੁਹੱਈਆ ਕਰਵਾਉਣ ਲਈ ਵਰਤਿਆ ਜਾ ਸਕੇ। ਬਹੁਤ ਸਾਰੇ ਲੋਕਾਂ ਨੇ ਸਬਸਿਡੀ ਛੱਡੀ, ਪਰ ਲੋੜਵੰਦਾਂ ਤੱਕ ਹਿ ਪੈਸਾ ਪੁੱਜਿਆ ਜਾਂ ਨਹੀਂ, ਇਸ ਦੀ ਕੋਈ ਜਾਣਕਾਰੀ ਨਹੀਂ ਹੈ।
ਹੁਣ ਕੇਂਦਰੀ ਪੈਟਰੋਲੀਅਮ ਮੰਤਰਾਲੇ ਨੇ ਕਿਹਾ ਹੈ cheap nba jerseys ਕਿ ਦੇਸ਼ ਦੇ ਹਰ ਘਰ oakley outlet ਤੱਕ ਗੈਲ ਪੁਚਾਉਣ ਲਈ ਹਰੇਕ ਪਿੰਡ ਵਿੱਚ ਗੈਸ ਦੀ ਹੋਮ ਡਲਿਵਰੀ ਹੋਵੇਗੀ, ਤਾਂ ਜੋ Cheap NFL Jerseys ਗੈਸ ਭਰਵਾਉਣ ਲਈ ਲੰਮੀਆਂ ਕਤਾਰਾਂ ਵਿੱਚ ਲੱਗਦੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ, ਬੜਾ ਸੋਹਣਾ ਤੇ ਆਮ ਲੋਕਾਂ ਲਈ ਵੱਡੀ ਰਾਹਤ ਵਾਲਾ ਐਲਾਨ ਹੈ, ਪਰ ਮੰਤਰਾਲੇ ਨੂੰ ਕਿਸੇ ਨੇ ਇਹ ਸਵਾਲ ਨਹੀਂ ਕੀਤਾ ਕਿ ਸਾਰੇ ਮੁਲਕ ਵਿੱਚ ਹਰ ਪਿੰਡ ਤੱਕ ਪੁੱਜਣ ਲਈ ਸੜਕਾਂ ਹੈਗੀਆਂ ਨੇ, ਜਿਥੋਂ ਗੈਸ ਵਾਲੀਆਂ ਗੱਡੀਆਂ ਲੰਘਾਈਆਂ ਜਾਣਗੀਆਂ? ਇਥੇ ਤਾਂ ਸ਼ਮਸ਼ਾਨ ਘਾਟਾਂ ਤੱਕ ਮੁਰਦੇ ਚੁੱਕ ਕੇ ਲਿਜਾਣ ਲਈ ਵੀ ਕਈ ਥਾਈਂ ਕੋਈ ਚਾਰ ਫੁੱਟ ਦਾ ਰਾਹ ਨਹੀਂ..।
ਮÎੱਧ ਪ੍ਰਦੇਸ਼ ਦੇ ਗੁਨਾ ਜ਼ਿਲੇ ਦੇ ਕਈ ਪਿੰਡਾਂ ਵਿੱਚ ਹਾਲੇ ਤੱਕ CONTACT ਬਿਜਲੀ, ਪਾਣੀ ਤੇ ਸੜਕ ਨਹੀਂ ਬਣੀ, ਇਥੇ ਜੇਕਰ Cheap Jordan Shoes ਮੁੰਡੇ ਕਿਸੇ ਹੋਰ ਪਿੰਡ ਵਿੱਚ ਜਾ ਕੇ ਵਸਣ ਦਾ ਫੈਸਲਾ ਕਰ ਲੈਂਦੇ ਤਾਂ ਹੀ ਉਹਨਾਂ ਦੇ ਵਿਆਹ ਹੁੰਦੇ ਨੇ, ਨਹੀਂ ਤਾਂ ਰਹਿਣ ਛੜੇ.. ਤੇ ਛੜਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ।
ਕੋਈ ਮੋਦੀ ਸਰਕਾਰ ਨੂੰ ਬਿਨ ਮੰਗੀ ਸਲਾਹ ਕਿਉਂ ਨਹੀਂ ਦਿੰਦਾ ਕਿ ਜਨਾਬ ਛੋੜਾ ਕਰੋ ਪਰ ਥੋੜੀ ਕਮ ਛੋੜਾ ਕਰੋ..।

Tags: