• Home »
  • ਖਬਰਾਂ
  • » ਯੋਗੀ ਨੂੰ ਦਿੱਤੀ ਜ਼ੈਡ ਪਲੱਸ ਸਕਿਓਰਿਟੀ

ਯੋਗੀ ਨੂੰ ਦਿੱਤੀ ਜ਼ੈਡ ਪਲੱਸ ਸਕਿਓਰਿਟੀ

-ਅਮਨ
ਸਾਧਾਂ ਨੂੰ ਕੀ ਸਵਾਦਾਂ ਤਾਈਂ,
ਆਉਣ ਦੇ ਬੀਬੀ ਸਣੇ ਮਲਾਈ..
ਯੂ ਪੀ ਚੱਲਦੇ ਹਾਂ, ਜਿਸ ਦੇ ਸੀ ਐਮ ਦੀ ਮੀਡੀਆ ਦੇ ਹਰ ਪੰਨੇ ‘ਤੇ, ਹਰ ਚੈਨਲ ‘ਤੇ ਚਰਚਾ ਹੋ ਰਹੀ ਹੈ. ਜਨਾਬ ਭਗਵਾਂ ਵਸਤਰਧਾਰੀ ਸਾਧ ਖੇਮੇ ਵਿੱਚ ਆਉਂਦੇ ਨੇ, ਜਿਹਨਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਬਖਸ਼ਿਆ ਗਿਆ ਹੈ, ਤੇ ਹੁਣ ਮੋਦੀ ਸਰਕਾਰ ਨੇ ਆਪਣੇ ਇਸ ਖਾਸਮਖਾਸ ਨੂੰ ਜ਼ੈਡ ਪਲੱਸ ਸਕਿਓਰਿਟੀ ਦੇ ਦਿੱਤੀ ਹੈ। ਇਸ ਤਹਿਤ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ 25-28 ਜਵਾਨਾਂ ਦੀ ਟੁਕੜੀ ਯੋਗੀ ਨਾਲ ਤਾਇਨਾਤ ਰਹੂ, ਸਿਗਨਲ ਜੈਮਰ ਨਾਲ ਲੈਸ ਕਿ ਪਾਇਲਟ ਤੇ ray ban sunglasses ਇਸ ਐਸਕਾਰਟ ਵਹੀਕਲ ਉਹਨਾਂ ਦੇ ਨਾਲ ਚੱਲਿਆ ਕਰਨਗੇ। ਸੀ ਆਈ ਐਸ ਐਫ ਦੇ 36 ਸਪੈਸ਼ਲ ਕਮਾਂਡੋਜ਼ ਨਾਲ ਰਹਿਣਗੇ। ਯੂ ਪੀ ਪੁਲਿਸ ਦੇ 4 ਸਬ ਇੰਸਪੈਕਟਰ ਤੇ 1 ਅਸਿਟੈਂਟ ਕਮਾਂਡੈਂਟ ਵੀ ਤਾਇਨਾਤ ਰਹਿਣਗੇ।  ਤੇ ਸੀ ਐਮ ਰਿਹਾਇਸ਼ ਲਈ ਸਾਢੇ ਚਾਰ ਸੌ ਕਮਾਂਡੋ ਤਾਇਨਾਤ ਹੋਣਗੇ।
ਜਨਾਬ ਜੀ ਨੂੰ ਵਾਹਵਾ ਈ ਖਤਰਾ ਖੜਾ ਹੋ ਗਿਆ ਲੱਗਦੈ, ਜੋ ਕੇਂਦਰ ਐਨਾ ਫਿਕਰਮੰਦ ਹੋ ਗਿਆ।
ਫਿਲਹਾਲ ਯੋਗੀ ਦੀ ਰਾਖੀ ਲਈ 400 ਤੋਂ ਵੱਧ ਪੁਲਿਸ ਮੁਲਾਜ਼ਮ ਤੇ ਐਨ ਐਸ ਜੀ ਕਮਾਂਡੋ ਤਾਇਨਾਤ ਹੁੰਦੇ ਨੇ।
ਭਾਰਤ ਵਿੱਚ ਐਸ ਪੀ ਜੀ – ਸਪੈਸ਼ਲ ਪ੍ਰੋਟੈਕਸ਼ਨ ਗਰੁੱਪ oakley womens sunglasses ਕੈਟੇਗਰੀ ਦੀ ਸਕਿਓਰਿਟੀ ਪ੍ਰਧਾਨ ਮੰਤਰੀ ਤੇ ਉਸ ਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ। ਸਾਬਕਾ ਪੀ ਐਮ ਲਈ 6 ਮਹੀਨੇ ਤੱਕ ਇਹੀ ਸਕਿਓਰਿਟੀ ਰਹਿੰਦੀ ਹੈ। ਪਰ ਇਥੇ ਸਪੈਸ਼ਲ ਲਾਅ ਮੁਤਾਬਕ ਰਾਜੀਵ ਗਾਂਧੀ ਦੇ ਪਰਿਵਾਰ ਨੂੰ ਵੀ ਐਸ ਪੀ ਜੀ ਸਕਿਓਰਿਟੀ ਮਿਲੀ ਹੋਈ ਹੈ।
ਬਹੁਤੇ ਖਤਰੇ ਸਹੇੜਨ ਵਾਲਿਆਂ ਨੂੰ ਜ਼ੈਡ ਪਲੱਸ ਸਕਿਓਰਿਟੀ ਮਿਲਦੀ ਹੈ।
ਜੇ ਖਤਰਾ ਉਸ ਤੋਂ ਕੁਝ ਘੱਟ ਹੋਵੇ ਤਾਂ ਜ਼ੈਡ ਸਕਿਓਰਿਟੀ ਮਿਲਦੀ ਹੈ, ਉਹਦੇ ਵਿੱਚ ਸੀ ਆਈ ਐਸ ਐਫ, ਆਈ ਟੀ ਬੀ ਪੀ, ਬੀ ਐਸ ਐਫ ਜਾਂ ਪੁਲਿਸ ਦੇ 22 ਜਵਾਨ, 5 ਐਨਐਸਜੀ ਕਮਾਂਡੋਜ਼ ਤਾਇਨਾਤ ਹੁੰਦੇ ਨੇ।
ਤੇ ਅਗਲੀ ਕੈਟੇਗਰੀ ਹੈ ਵਾਈ , ਜਿਸ ਤਹਿਤ 11 ਜਵਾਨ ਤੇ 1 ਜਾਂ 2 ਕਮਾਂਡੋ ਤਾਇਨਾਤ ਕਰ ਦਿੱਤੇ ਜਾਂਦੇ ਨੇ।
ਸਭ ਤੋਂ ਹੇਠਲੀ ਪੱਧਰ ਦੀ ਸਕਿਓਰਿਟੀ ਐਕਸ Pikkujoulut ਮੰਨੀ ਜਾਂਦੀ ਹੈ, ਜਿਹੜੀ ਬਹੁਤੇ ਲੋਕ ਟੌਅਰ ਟੱਪੇ ਵਾਸਤੇ ਹੀ ਲੈਂਦੇ ਨੇ। ਇਸ ਵਿੱਚ ਸਟੇਟ ਪੁਲਿਸ ਦੇ 2 ਜਵਾਨ ਨਾਲ ਤਾਇਨਾਤ ਰਹਿੰਦੇ ਨੇ। ਜਿਹਨਾਂ ਨੂੰ ਪੀ ਐਸ ਓ ਕਿਹਾ ਜਾਂਦਾ ਹੈ।
ਜਿਹਨਾਂ ਨੂੰ ਜ਼ੈਡ ਪਲੱਸ ਸਕਿਓਰਿਟੀ ਦਿੱਤੀ ਜਾਂਦੀ ਹੈ, ਉਹਨਾਂ ਦੀ ਰਾਖੀ ਦੀ ਜ਼ਿਮੇਵਾਰੀ ਦੇਸ਼ ਦੇ ਗ੍ਰਹਿ ਮੰਤਰਾਲੇ ਸਿਰ ਹੁੰਦੀ ਹੈ, ਸੁਰੱਖਿਆ ਦੀਆਂ ਜ਼ਰੂਰੀ ਗਾਈਡਲਾਈਨਜ਼ ਓਥੋਂ ਹੀ ਦਿੱਤੀਆਂ ਜਾਂਦੀਆਂ ਨੇ।
ਉਂ ਜਾਣੀ ਲੋਕ ਨੁਮਾਇੰਦੇ ਤਾਂ ਉਹ ਹੁੰਦੇ ਨੇ ਜੋ ਲੋਕ ਮਨਾਂ ‘ਤੇ ਰਾਜ ਕਰਦੇ ਨੇ, ਉਹਨਾਂ ਨੂੰ ਕਾਹਦਾ ਭੈਅ..? ਐਨੀ ਸਕਿਓਰਿਟੀ ਤਾਂ ਫਿਲਮੀ ਡੌਨ ਨਾਲ ਲੈ ਕੇ ਘੁੰਮਿਆ ਕਰਦੇ ਨੇ..
ਖੈਰ ਇਹ ਭਾਰਤ ਹੈ,