• Home »
  • ਖਬਰਾਂ
  • » ਰਾਮ ਮੰਦਰ-ਬਾਬਰੀ ਮਸਜਿਦ ਮਾਮਲਾ, ਕੋਰਟ ਵਲੋਂ ਨਿੱਤ ਸੁਣਵਾਈ ਤੋਂ ਨਾਂਹ

ਰਾਮ ਮੰਦਰ-ਬਾਬਰੀ ਮਸਜਿਦ ਮਾਮਲਾ, ਕੋਰਟ ਵਲੋਂ ਨਿੱਤ ਸੁਣਵਾਈ ਤੋਂ ਨਾਂਹ

-ਪੰਜਾਬੀਲੋਕ ਬਿਊਰੋ
ਅਯੁਧਿਆ ਰਾਮ ਮੰਦਰ ਮਾਮਲੇ ਦੀ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਣੀ ਸੀ, ਵਿਵਾਦ ‘ਤੇ ਨਿੱਤ ਦੀ ਸੁਣਵਾਈ ਤੋਂ ਦੇਸ਼ ਦੀ ਸਰਬਉੱਚ ਅਦਾਲਤ ਨੇ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਵਿੱਚ ਮਾਮਲੇ ਦੇ ਵਕੀਲ ਸੁਬਰਾਮਨੀਅਮ ਸਵਾਮੀ ਨੇ Baratas Ray Ban ਜਲਦ ਸੁਣਵਾਈ ਦੀ ਅਪੀਲ ਪਾਈ ਸੀ ਪਰ ਅਦਾਲਤ ਨੇ ਕਿਹਾ ਕਿ ਸੁਪਰੀਮ ਕੋਰਟ ਕੋਲ ਇਸ ਮਾਮਲੇ ਦੀ ਜਲਦ ਸੁਣਵਾਈ ਦਾ ਵਕਤ ਨਹੀਂ ਹੈ। ਇਸ ਤੋਂ ਪਹਿਲਾਂ ਵੀ 21 cheap jerseys ਮਾਰਚ ਨੂੰ ਸੁਪਰੀਮ ਕੋਰਟ ਇਸ ਵਿਵਾਦ ਨੂੰ ਆਪਸੀ ਸਹਿਮਤੀ ਨਾਲ ਸੁਲਝਾਉਣ ਦਾ ਬਿਆਨ ਦੇ ਚੁੱਕੀ ਹੈ।
ਹਾਸਲ ਜਾਣਕਾਰੀ ਮੁਤਾਬਕ ਅਦਾਲਤ ਵਿੱਚ ਜੱਜਾਂ ਦੇ ਬੈਠਦਿਆਂ ਹੀ ਸਵਾਮੀ ਨੇ ਉਕਤ ਮਾਮਲੇ ਬਾਰੇ ਆਪਣੀ ਮੰਗ ‘ਤੇ ਅਦਾਲਤ ਨੂੰ ਵਿਚਾਰ ਕਰਨ ਲਈ ਕਿਹਾ ਤਾਂ ਦੂਜੇ ਪੱਖ ਦੇ ਵਕੀਲਾਂ ਨੇ ਇਤਰਾਜ਼ ਜਤਾਉਂਦੇ ਕਿਹਾ ਕਿ ਸਵਾਮੀ ਇਸ ਮਾਮਲੇ ਦੀ ਮੂਲ ਧਿਰ ਨਹੀਂ ਹੈ। ਸੁਪਰੀਮ ਕੋਰਟ ਨੇ ਸਵਾਮੀ ਤੋਂ ਮੂਲ ਧਿਰ ਨਾ ਹੋਣ ਦੇ ਬਾਵਜੂਦ ਮੰਗ ਰੱਖਣ ਦਾ ਕਾਰਨ ਪੁੱਛਿਆ ਤਾਂ ਸਵਾਮੀ ਦਾ ਉੱਤਰ ਸੀ ਕਿ ਉਹ ਸਿਰਫ ਧਾਰਮਿਕ ਕਾਰਨਾਂ ਕਰਕੇ ਮਾਮਲੇ ਨੂੰ ਜਲਦ ਨਿਪਟਾਉਣ ਦੀ ਮੰਗ ਕਰ ਰਹੇ ਹਨ। ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡੀ ਮੰਗ ਠੀਕ ਹੈ ਪਰ ਅਦਾਲਤ ਕੋਲ ਹਾਲੇ ਇਸ ਮਾਮਲੇ ਦੀ ਜਲਦ ਸੁਣਵਾਈ ਲਈ ਵਕਤ ਨਹੀਂ ਹੈ। ਸੁਪਰੀਮ ਕੋਰਟ ਦੀ ਇਸ ਟਿੱਪਣੀ ਤੋਂ ਬਾਅਦ ਮਾਮਲੇ ਦੇ ਜਲਦ ਸੁਲਝਣ ਦੀ ਕੋਈ ਆਸ ਨਹੀਂ ਲੱਗ ਰਹੀ। ਹਾਲਾਂਕਿ ਅਦਾਲਤ ਨੇ ਮਾਮਲੇ ਨੂੰ ਖਾਰਜ ਨਹੀਂ ਕੀਤਾ ਹੈ। ਇਸ ਤੋਂ ਬਾਅਦ ਸਵਾਮੀ ਨੇ ਟਵੀਟ ਕਰਕੇ ਕਿਹਾ, ”ਇਸ ਮੁੱਦੇ ਨੂੰ ਸੁਲਝਾਉਣ ਲਈ ਹੁਣ ਮੈਂ ਕੋਈ ਦੂਜਾ ਰਸਤਾ ਕੱਢੂੰਗਾ।” ਇਸ ਮੁੱਦੇ ‘ਤੇ ਬਾਬਰੀ ਮਸਜਿਦ ਦੇ ਪੱਖੀ ਤੇ ਮੁੱਖ ਅਪੀਲਕਰਤਾ ਹਾਸ਼ਿਮ ਅੰਸਾਰੀ ਦੇ ਪੁੱਤਰ ਇਕਬਾਲ ਅੰਸਾਰੀ ਨੇ ਕਿਹਾ ਕਿ ਸਵਾਮੀ ਦਾ ਇਸ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਵਾਮੀ ਨੇ ਜਾਣਕਾਰੀ ਦਿੱਤੇ ਬਿਨਾਂ ਹੀ ਚੀਫ ਜਸਟਿਸ ਦੇ ਬੈਂਚ ਵਿੱਚ ਇਹ ਮਾਮਲਾ ਰੱਖ ਦਿੱਤਾ। ਇਕਬਾਲ ਨੇ ਕਿਹਾ ਕਿ ਸਬੂਤਾਂ ਦੇ ਆਧਾਰ ‘ਤੇ ਹੀ ਇਸ ਵਿਵਾਦ ਦਾ ਹੱਲ ਹੋਣਾ ਚਾਹੀਦਾ ਹੈ। ਪਿਛਲੀ ਵਾਰ ਦੀ ਸੁਣਵਾਈ ਵਿੱਚ ਕੋਰਟ ਨੇ At ਕਿਹਾ ਸੀ ਜੇ ਦੋਵੇਂ ਧਿਰਾਂ ਆਪਸੀ ਗੱਲਬਾਤ ਜ਼ਰੀਏ ਮਸਲੇ ਨੂੰ ਨਿਬੇੜਨਗੀਆਂ ਤਾਂ ਠੀਕ ਨਹੀਂ ਤਾਂ ਫੇਰ ਸੁਪਰੀਮ ਕੋਰਟ ਇਸ ਵਿੱਚ ਦਖਲ ਦੇਵੇਗੀ। ਹਾਲ ਦੀ ਘੜੀ ਤਾਂ ਦੋਵਾਂ ਧਿਰਾਂ ਵਲੋਂ ਗੱਲਬਾਤ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ। ਯੂਪੀ ਸਰਕਾਰ ਲਈ ਬਿਨਾ ਮੁਸਲਮ ਭਾਈਚਾਰੇ ਤੇ ਹਿੰਦੂ ਭਾਈਚਾਰੇ ਨੂੰ ਨਰਾਜ਼ ਕੀਤਿਆਂ ਇਸ ਮਸਲੇ ਦਾ ਹੱਲ ਕਰਨਾ Cheap nfl Jerseys ਸਭ ਤੋਂ ਵੱਡੀ ਚੁਣੌਤੀ ਹੈ, ਪਰ ਯੋਗੀ ਅਦਿਤਯਾਨਾਥ ਦੇ ਸੀ ਐਮ ਬਣਦਿਆਂ ਹੀ ਮੰਦਰ ਦੇ ਹਮਾਇਤੀ ਉਤਸ਼ਾਹਤ ਹੋ ਚੁੱਕੇ ਹਨ।