• Home »
  • ਖਬਰਾਂ
  • » ਮਹਿਲਾ ਹੋਣ ਕਰਕੇ ਮੇਰੀ ਮਾਂ ਭਾਰਤ ‘ਚ ਜੱਜ ਨਾ ਬਣ ਸਕੀ-ਨਿੱਕੀ ਹੇਲੇ

ਮਹਿਲਾ ਹੋਣ ਕਰਕੇ ਮੇਰੀ ਮਾਂ ਭਾਰਤ ‘ਚ ਜੱਜ ਨਾ ਬਣ ਸਕੀ-ਨਿੱਕੀ ਹੇਲੇ

-ਪੰਜਾਬੀਲੋਕ ਬਿਊਰੋ
ਜਦ ਯੂ ਐਨ ‘ਚ ਅਮਰੀਕੀ ਰਾਜਦੂਤ ਬੀਬੀ ਨਿੱਕੀ ਹੈਲੇ ਦਾ ਨਾਮ ਸਨਮਾਨ ਨਾਲ ਲਿਆ ਜਾਂਦਾ ਹੈ ਤਾਂ ਭਾਰਤੀ ਖਾਸ ਕਰਕੇ ਪੰਜਾਬੀ ਆਪਣਾ ਸੀਨਾ ਹੋਰ ਫੁੱਲਿਆ ਮਹਿਸੂਸ ਕਰਦੇ ਨੇ, ਕਿਉਂਕਿ ਨਿੱਕੀ ਦਾ ਪਿਛੋਕੜ ਪੰਜਾਬੀ ਹੈ, ਅਜੀਤ ਸਿੰਘ ਰੰਧਾਵਾ ਤੇ ਰਾਜ ਕੌਰ ਰੰਧਾਵਾ ਦੀ ਧੀ ਨਿੱਕੀ ਦੇ ਪੁਰਖੇ ਗੁਰੂ ਕੀ ਨਗਰੀ ਅੰਮ੍ਰਿਤਸਰ ਨਾਲ ਜੁੜੇ ਹੋਏ ਸਨ।
ਅੱਜ ਕੱਲ ਨਿੱਕੀ ਦਾ ਨਾਮ ਲੈ ਕੇ ਭਾਰਤੀ cheap jerseys ਜ਼ਰਾ ਨੱਕ ਮੂੰਹ ਸੁਕੇੜ ਰਹੇ ਨੇ, ਕਿਉਂਕਿ ਉਸ ਨੇ ਭਾਰਤ ਵਿੱਚ ਔਰਤਾਂ ਦੀ ਸਥਿਤੀ ਬਾਰੇ ਗੱਲ ਕਰਦਿਆਂ ਕਹਿ ਦਿੱਤਾ ਕਿ ਜਿਸ ਵਕਤ ਭਾਰਤ ਵਿਚ ਬਹੁਤੇ ਲੋਕ ਪੜੇ ਲਿਖੇ ਨਹੀਂ ਸਨ, ਤਾਂ ਮੇਰੀ ਮਾਂ ਲਾਅ ਸਕੂਲ ਗਈ, ਉਹਨੂੰ ਭਾਰਤ ਦੀਆਂ ਪਹਿਲੀਆਂ ਮਹਿਲਾ ਜੱਜਾਂ ਵਿੱਚ ਸ਼ਾਮਲ ਹੋਣ ਲਈ Cheap Ray Bans ਚੁਣਿਆ ਗਿਆ ਸੀ, ਪਰ ਮਹਿਲਾ wholesale nfl jerseys ਹੋਣ ਕਾਰਨ ਕਦੇ ਵੀ ਕਿਸੇ ਬੈਂਚ ਵਿੱਚ ਜਗਾ ਨਹੀਂ ਦਿੱਤੀ ਗਈ।
ਨਿੱਕੀ ਦੇ ਇਸ ਬਿਆਨ ‘ਤੇ ਭਾਰਤੀ ਮੀਡੀਆ ਨੇ ਇਤਿਹਾਸ ਦੇ ਪੰਨੇ ਫਰੋਲਦਿਆਂ ਜਾਣਕਾਰੀ ਨਸ਼ਰ ਕੀਤੀ ਹੈ ਕਿ ਭਾਰਤ ਵਿੱਚ ਮਹਿਲਾਵਾਂ ਦੀ ਸਥਿਤੀ ਐਨੀ ਵੀ ਮਾੜੀ ਨਹੀਂ, ਇਥੇ ਤਾਂ ਮਹਿਲਾਵਾਂ ਨੂੰ ਵਕਾਲਤ ਦੀ ਇਜਾਜ਼ਤ 1921 ਵਿੱਚ ਮਿਲ ਗਈ ਸੀ। ਕਾਰਨੋਲੀਆ ਸੋਰਾਬਜੀ ਪਹਿਲੀ ਮਹਿਲਾ ਵਕੀਲ ਸੀ, 1989 ਵਿੱਚ ਭਾਰਤ cheap nfl jerseys ‘ਚ ਜਸਟਿਸ ਫਾਤਿਮਾ ਬੀਬੀ ਸੁਪਰੀਮ ਕੋਰਟ ਦੀ Nahrungsergänzungsmittel ਪਹਿਲੀ ਮਹਿਲਾ ਜੱਜ ਬਣ ਗਈ ਸੀ, 1950 ਤੋਂ ਹੁਣ ਤੱਕ ਸੁਪਰੀਮ Fake Oakleys ਕੋਰਟ ਨੂੰ 6 ਮਹਿਲਾ ਜੱਜ ਮਿਲ ਚੁੱਕੀਆਂ ਨੇ। ਤੇ ਮੌਜੂਦਾ ਵਕਤ ਭਾਰਤ ਵਿੱਚ 62 ਮਹਿਲਾ ਜੱਜ ਹਨ।
ਮੀਡੀਆ ਦੱਸਦਾ ਹੈ ਕਿ ਨਿੱਕੀ ਦੇ ਮਾਪਿਆਂ ਨੇ 1969 ਵਿੱਚ ਭਾਰਤ ਛੱਡਿਆ ਸੀ, ਉਦੋਂ ਤੋਂ 21 ਸਾਲ ਪਹਿਲਾਂ ਹੀ ਭਾਰਤ ਨੂੰ ਮਹਿਲਾ ਜੱਜ ਮਿਲ ਚੁੱਕੀ ਸੀ।
ਨਿੱਕੀ ਦੇ ਬਿਆਨ ‘ਤੇ ਦੇਸ਼ ਵਿੱਚ ਇਕ ਨਵੀਂ ਬਹਿਸ ਛਿੜ ਪਈ ਹੈ।